ਗੀਤਾਜ ਬਿੰਦਰਖੀਆ ਨੇ ਆਪਣੇ ਪਿਤਾ ਸੁਰਜੀਤ ਬਿੰਦਰਖੀਆ ਦੀ ਵੈਡਿੰਗ ਅੇਨੀਵਰਸਰੀ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ
ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗੀਤਾਜ ਬਿੰਦਰਖੀਆ ਦੇ ਪਿਤਾ ਸੁਰਜੀਤ ਬਿੰਦਰਖੀਆ ਤੇ ਉਨ੍ਹਾਂ ਦੀ ਮਾਂ ਵਿਆਹ ਦੀਆਂ ਵੱਖ-ਵੱਖ ਰਸਮਾਂ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਹਨ । ਇੱਕ ਤਸਵੀਰ ‘ਚ ਛਟੀਆਂ ਮਾਰਨ ਦੀ ਰਸਮ ਕੀਤੀ ਜਾ ਰਹੀ ਹੈ।
ਗੀਤਾਜ ਬਿੰਦਰਖੀਆ ਨੇ ਆਪਣੇ ਪਿਤਾ ਸੁਰਜੀਤ ਬਿੰਦਰਖੀਆ ਦੀ ਵੈਡਿੰਗ ਅੇਨੀਵਰਸਰੀ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ
ਗੀਤਾਜ ਬਿੰਦਰਖੀਆ (Gitaj Bindrakhia) ਨੇ ਆਪਣੇ ਮਾਪਿਆਂ ਦੀ ਵੈਡਿੰਗ ਐਨੀਵਰਸਰੀ (Wedding Anniversary) ‘ਤੇ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਮਾਪਿਆਂ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗੀਤਾਜ ਬਿੰਦਰਖੀਆ ਦੇ ਪਿਤਾ ਸੁਰਜੀਤ ਬਿੰਦਰਖੀਆ ਤੇ ਉਨ੍ਹਾਂ ਦੀ ਮਾਂ ਵਿਆਹ ਦੀਆਂ ਵੱਖ-ਵੱਖ ਰਸਮਾਂ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਹਨ ।
ਹੋਰ ਪੜ੍ਹੋ : ਮਾਤਾ ਚਿੰਤਪੂਰਨੀ ਦਰਬਾਰ ‘ਚ ਮੱਥਾ ਟੇਕਣ ਪੁੱਜੀ ਸੁਨੰਦਾ ਸ਼ਰਮਾ, ਵੇਖੋ ਵੀਡੀਓ
ਇੱਕ ਤਸਵੀਰ ‘ਚ ਛਟੀਆਂ ਮਾਰਨ ਦੀ ਰਸਮ ਕੀਤੀ ਜਾ ਰਹੀ ਹੈ। ਜਦੋਂਕਿ ਇੱਕ ਹੋਰ ਰਸਮ ‘ਚ ਗਾਨਾ ਖੋਲ੍ਹਣ ਦੀ ਰਸਮ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਗੀਤਾਜ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਸੁਰਜੀਤ ਬਿੰਦਰਖੀਆ ਦੇ ਫੈਨਸ ਭਾਵੁਕ ਹੋ ਗਏ ।ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ।
ਸੁਰਜੀਤ ਬਿੰਦਰਖੀਆ ਦਾ ਵਰਕ ਫ੍ਰੰਟ
ਮਰਹੂਮ ਸੁਰਜੀਤ ਬਿੰਦਰਖੀਆ ਪੰਜਾਬੀ ਇੰਡਸਟਰੀ ਦੇ ਸਿਰਮੌਰ ਗਾਇਕਾਂ ਚੋਂ ਇੱਕ ਸਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਜਿਸ ‘ਚ ਕੱਚੇ ਤੰਦਾਂ ਜਿਹੀਆਂ ਅੱਜ ਕੱਲ੍ਹ ਯਾਰੀਆਂ, ਸਾਡੀ ਗਲੀ ਚੋਂ ਨਾ ਲੰਘ ਮੁੰਡਿਆਂ, ਦੁੱਪਟਾ ਤੇਰਾ ਸੱਤ ਰੰਗ ਦਾ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਸਨ । ਉਨ੍ਹਾਂ ਦਾ ਬੇਟਾ ਗੀਤਾਜ ਬਿੰਦਰਖੀਆ ਵੀ ਗਾਇਕ ਹੈ । ਇਸ ਦੇ ਨਾਲ ਹੀ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹੈ। ਹੁਣ ਤੱਕ ਗੀਤਾਜ ਕਈ ਗੀਤ ਕਰ ਚੁੱਕਿਆ ਹੈ । ਇਸ ਦੇ ਨਾਲ ਹੀ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕਿਆ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
