ਰਾਣਾ ਰਣਬੀਰ ਨੇ ਦਿਲਜੀਤ ਦੋਸਾਂਝ ਦੀ ਕੀਤੀ ਤਾਰੀਫ, ਕਿਹਾ ‘ਹੁਣ ਪਤਾ ਲੱਗਿਆ ਦਿਲਜੀਤ ਦੀ ਜ਼ਾਤ ਤੇ ਧਰਮ ਕੀ ਹੈ’

ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਦੋਸਾਂਝਾ ਵਾਲੇ ਦਿਲਜੀਤ ਦੀ ਰਾਸ਼ੀ, ਜਾਤ ਅਤੇ ਧਰਮ ਕੀ ਹੈ। ਦਿਲਜੀਤ ਦੀ ਰਾਸ਼ੀ ਸਟੇਜ ਹੈ, ਜਾਤ ਕਲਾਕਰੀ ਹੈ ਤੇ ਧਰਮ ਉਸਦਾ ਮੁਹੱਬਤ ਹੀ ਹੈ।

Written by  Shaminder   |  April 29th 2024 10:50 AM  |  Updated: April 29th 2024 11:44 AM

ਰਾਣਾ ਰਣਬੀਰ ਨੇ ਦਿਲਜੀਤ ਦੋਸਾਂਝ ਦੀ ਕੀਤੀ ਤਾਰੀਫ, ਕਿਹਾ ‘ਹੁਣ ਪਤਾ ਲੱਗਿਆ ਦਿਲਜੀਤ ਦੀ ਜ਼ਾਤ ਤੇ ਧਰਮ ਕੀ ਹੈ’

ਦਿਲਜੀਤ ਦੋਸਾਂਝ (Diljit Dosanjh) ਨੇ ਆਪਣੇ ਕੰਮ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ। ਉਨ੍ਹਾਂ ਨੇ ਬੀਤੇ ਦਿਨ ਕੈਨੇਡਾ ਦੇ ਵੈਨਕੁਵਰ ਬੀਸੀ ਪਲੇਸ ਸਟੇਡੀਅਮ ‘ਚ ਚਰੰਜਾ ਹਜ਼ਾਰ ਦੇ ਕਰੀਬ ਲੋਕਾਂ ‘ਚ ਲਾਈਵ ਪਰਫਾਰਮ ਕੀਤਾ ਅਤੇ ਆਪਣੀ ਲਾਈਵ ਪਰਫਾਰਮੈਂਸ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ । ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਤਾਰੀਫ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਪੰਜਾਬੀ ਅਦਾਕਾਰ ਤੇ ਲੇਖਕ ਰਾਣਾ ਰਣਬੀਰ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਇੱਕ ਲੰਮੀ ਚੌੜੀ ਪੋਸਟ ਪਾ ਕੇ ਉਨ੍ਹਾਂ ਦੀ ਤਾਰੀਫ ਕੀਤੀ ਹੈ।

ਹੋਰ ਪੜ੍ਹੋ : ਗੀਤਾਜ ਬਿੰਦਰਖੀਆ ਨੇ ਆਪਣੇ ਪਿਤਾ ਸੁਰਜੀਤ ਬਿੰਦਰਖੀਆ ਦੀ ਵੈਡਿੰਗ ਅੇਨੀਵਰਸਰੀ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਦੋਸਾਂਝਾ ਵਾਲੇ ਦਿਲਜੀਤ ਦੀ ਰਾਸ਼ੀ, ਜਾਤ ਅਤੇ ਧਰਮ ਕੀ ਹੈ। ਦਿਲਜੀਤ ਦੀ ਰਾਸ਼ੀ ਸਟੇਜ ਹੈ, ਜਾਤ ਕਲਾਕਰੀ ਹੈ ਤੇ ਧਰਮ ਉਸਦਾ ਮੁਹੱਬਤ ਹੀ ਹੈ। ਉਹ ਆਖਦਾ ਹੈ ਕਿ ਮੈਂ 100 ਤੋਂ 0 ਵੱਲ ਜਾ ਰਿਹਾਂ। ਇਹ ਜੋ ਆਪਣੀ ਯਾਤਰਾ ਬਾਰੇ ਉਸਨੇ ਕਿਹਾ ਹੈ ਇਸਦੇ ਅਰਥ ਬਹੁਤ ਗਹਿਰੇ ਹਨ। ਇਹ ਹੈ ਮੁਹੱਬਤ ‘ਚ ਮੁਹੱਬਤ ਹੋਏ ਦੀ ਪ੍ਰਾਪਤੀ।

ਉਹ ਸਾਨੂੰ ਸਭ ਨੂੰ ਅਕਾਸ਼ ਚ ਖੜੇ ਹੋਣ ਦਾ ਅਹਿਸਾਸ ਕਰਵਾ ਕੇ ਆਪ ਧਰਤੀ ਉੱਤੇ ਮਸਤੀ ਦਾ ਨਾਚ ਕਰ ਰਿਹਾ ਹੈ। ਰਾਣਾ ਰਣਬੀਰ ਇੱਥੇ ਹੀ ਨਹੀਂ ਰੁਕੇ । ਉਨ੍ਹਾਂ ਨੇ ਅੱਗੇ ਲਿਖਿਆ ‘ ਮਨੋਰੰਜਨ ਜਗਤ  ਦੀ ਦੁਨੀਆ ਚ ਜੋ ਉਸਨੇ 27 ਅਪਰਲਿ ਦੀ ਰਾਤ ਨੂੰ  ਕੈਨੇਡਾ ਦੇ ਵੈਨਕੁਵਰ ਬੀਸੀ ਪਲੇਸ ਸਟੇਡੀਅਮ 'ਚ ਇਤਿਹਾਸ ਰਚਿਆ ਹੈ ਉਸਦੇ ਲਈ ਸਮੁੱਚੇ ਕਲਾ ਪ੍ਰੇਮੀਆਂ ਅਤੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈ’। ਰਾਣਾ ਰਣਬੀਰ ਨੇ ਦਿਲਜੀਤ ਦੋਸਾਂਝ ‘ਤੇ ਉਸ ਦੀ ਸਾਰੀ ਟੀਮ ਨੂੰ ਇਸ ਉਪਲਬਧੀ ਦੇ ਲਈ ਵਧਾਈ ਦਿੱਤੀ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network