‘ਅਮਰ ਸਿੰਘ ਚਮਕੀਲਾ’ ‘ਚ ਦਿਲਜੀਤ ਦੋਸਾਂਝ ਦੀ ਅਦਾਕਾਰੀ ਵੇਖ ਪ੍ਰਭਾਵਿਤ ਹੋਏ ਅਦਾਕਾਰ ਰਾਜ ਕੁਮਾਰ ਰਾਓ, ਕਿਹਾ ‘ਦਿਲਜੀਤ ਤੋਂ ਬਗੈਰ ਕੋਈ ਨਹੀਂ ਸੀ ਨਿਭਾ ਸਕਦਾ ਚਮਕੀਲੇ ਦਾ ਕਿਰਦਾਰ’

‘ਅਮਰ ਸਿੰਘ ਚਮਕੀਲਾ’ ਨੂੰ ਲੈ ਕੇ ਦਿਲਜੀਤ ਦੋਸਾਂਝ ਦੀ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ। ਬੀਤੇ ਦਿਨੀਂ ਜਿੱਥੇ ਅਰਜੁਨ ਕਪੂਰ ਨੇ ਦਿਲਜੀਤ ਦੀ ਅਦਾਕਾਰੀ ਦੀ ਤਾਰੀਫ ਕੀਤੀ ਸੀ, ਉੱਥੇ ਹੀ ਹੁਣ ਅਦਾਕਾਰ ਰਾਜ ਕੁਮਾਰ ਰਾਓ ਨੇ ਵੀ ਦਿਲਜੀਤ ਦੀ ਤਾਰੀਫ ਕੀਤੀ ਹੈ।

Written by  Shaminder   |  April 26th 2024 01:04 PM  |  Updated: April 26th 2024 01:04 PM

‘ਅਮਰ ਸਿੰਘ ਚਮਕੀਲਾ’ ‘ਚ ਦਿਲਜੀਤ ਦੋਸਾਂਝ ਦੀ ਅਦਾਕਾਰੀ ਵੇਖ ਪ੍ਰਭਾਵਿਤ ਹੋਏ ਅਦਾਕਾਰ ਰਾਜ ਕੁਮਾਰ ਰਾਓ, ਕਿਹਾ ‘ਦਿਲਜੀਤ ਤੋਂ ਬਗੈਰ ਕੋਈ ਨਹੀਂ ਸੀ ਨਿਭਾ ਸਕਦਾ ਚਮਕੀਲੇ ਦਾ ਕਿਰਦਾਰ’

‘ਅਮਰ ਸਿੰਘ ਚਮਕੀਲਾ’ (Amar Singh Chamkila )ਨੂੰ ਲੈ ਕੇ ਦਿਲਜੀਤ ਦੋਸਾਂਝ (Diljit Dosanjh) ਦੀ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ। ਬੀਤੇ ਦਿਨੀਂ ਜਿੱਥੇ ਅਰਜੁਨ ਕਪੂਰ ਨੇ ਦਿਲਜੀਤ ਦੀ ਅਦਾਕਾਰੀ ਦੀ ਤਾਰੀਫ ਕੀਤੀ ਸੀ, ਉੱਥੇ ਹੀ ਹੁਣ ਅਦਾਕਾਰ ਰਾਜ ਕੁਮਾਰ ਰਾਓ ਨੇ ਵੀ ਦਿਲਜੀਤ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦਿਲਜੀਤ ਦੋਸਾਂਝ ਤੋਂ ਬਗੈਰ ‘ਅਮਰ ਸਿੰਘ ਚਮਕੀਲਾ’ ਦਾ ਕਿਰਦਾਰ ਹੋਰ ਕੋਈ ਨਿਭਾ ਨਹੀਂ ਸੀ ਸਕਦਾ ।

ਹੋਰ ਪੜੋ  : ਜੈਜ਼ੀ ਬੀ ਨੇ ਆਪਣੇ ਢੋਲ ਉਸਤਾਦ ‘ਲਾਲ ਸਿੰਘ ਭੱਟੀ’ ਦੇ ਨਾਲ ਸਾਂਝਾ ਕੀਤਾ ਵੀਡੀਓ

ਰਾਜ ਕੁਮਾਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਉਨ੍ਹਾਂ ਨੇ ਫ਼ਿਲਮ ਨੂੰ ਲੈ ਕੇ ਗੱਲਬਾਤ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ‘ਮੈਂ ਇਮਤਿਆਜ਼ ਅਲੀ ਦੀ ਇਸ ਫ਼ਿਲਮ ਨੂੰ ਦੋ ਵਾਰ ਵੇਖਿਆ ਹੈ। ਸੱਚ ਕਹਾਂ ਤਾਂ ਇਹ ਫ਼ਿਲਮ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ। ਮੈਨੂੰ ਲੱਗਦਾ ਹੈ ਕਿ ਇਮਤਿਆਜ਼ ਅਲੀ ਨੇ ਇੱਕ ਅਸਧਾਰਣ ਫ਼ਿਲਮ ਬਣਾਈ ਹੈ’।ਇਸ ਤੋਂ ਇਲਾਵਾ ਰਾਜ ਕੁਮਾਰ ਰਾਓ ਨੇ ਫ਼ਿਲਮ ‘ਚ ਦਿਲਜੀਤ ਦੀ ਅਦਾਕਾਰੀ ਦੀ ਵੀ ਤਾਰੀਫ ਕੀਤੀ ਹੈ।  

ਸ਼੍ਰੀਕਾਂਤ ਨੂੰ ਲੈ ਕੇ ਸੁਰਖੀਆਂ ‘ਚ ਰਾਜ ਕੁਮਾਰ ਰਾਓ 

ਰਾਜ ਕੁਮਾਰ ਰਾਓ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸ਼੍ਰੀਕਾਂਤ’ ਨੂੰ ਲੈ ਕੇ ਚਰਚਾ ‘ਚ ਹਨ । ਫ਼ਿਲਮ ‘ਚ ਉਹ ਦ੍ਰਿਸ਼ਟੀਹੀਣ ਉਦਯੋਗਪਤੀ ਸ਼੍ਰੀਕਾਂਤ ਦੀ ਭੂਮਿਕਾ ‘ਚ ਦਿਖਾਈ ਦੇਣਗੇ ।ਜਿਸ ਦੀ ਪ੍ਰਮੋਸ਼ਨ ਦੇ ਲਈ ਰਾਜ ਕੁਮਾਰ ਜੁਟੇ ਹੋਏ ਹਨ । ਇਸ ਮੌਕੇ ‘ਤੇ ਉਹ ਫ਼ਿਲਮ ‘ਅਮਰ ਸਿੰਘ ਚਮਕੀਲਾ’ ਬਾਰੇ ਵੀ ਗੱਲਬਾਤ ਕਰਦੇ ਹੋਏ ਨਜ਼ਰ ਆਏ।

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network