ਫ਼ਿਲਮ ‘ਅਮਰ ਸਿੰਘ ਚਮਕੀਲਾ’ ‘ਚ ਸਵਰਨ ਸਿੰਘ ਸੀਵੀਆ ਦਾ ਕਿਰਦਾਰ ਨਿਭਾਉਣ ਵਾਲੇ ਅਪਿੰਦਰਦੀਪ ਸਿੰਘ ਨੂੰ ਮਿਲ ਕੇ ਭਾਵੁਕ ਹੋਈ ਸਵਰਨ ਸੀਵੀਆ ਦੀ ਪਤਨੀ
ਪੀਟੀਸੀ ਪੰਜਾਬੀ ਦੇ ਨਾਲ ਖ਼ਾਸ ਗੱਲਬਾਤ ਸਵਰਨ ਸਿੰਘ ਸੀਵੀਆ ਦੇ ਪੁੱਤਰ ਤੇ ਪਤਨੀ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ । ਸਵਰਨ ਸਿੰਘ ਸੀਵੀਆ ਦੀ ਪਤਨੀ ਤੇ ਪੁੱਤਰ ਨੇ ਇਹ ਫ਼ਿਲਮ ਵੇਖੀ ਹੈ ਤੇ ਉਨ੍ਹਾਂ ਨੇ ਕਿਹਾ ਕਿ ਅਪਿੰਦਰਦੀਪ ਨੇ ਸਵਰਨ ਸੀਵੀਆ ਦੇ ਕਿਰਦਾਰ ਦੇ ਨਾਲ ਨਿਆਂ ਕੀਤਾ ਹੈ।
ਫ਼ਿਲਮ ‘ਅਮਰ ਸਿੰਘ ਚਮਕੀਲਾ’ ‘ਚ ਸਵਰਨ ਸਿੰਘ ਸੀਵੀਆ ਦਾ ਕਿਰਦਾਰ ਨਿਭਾਉਣ ਵਾਲੇ ਅਪਿੰਦਰਦੀਪ ਸਿੰਘ ਨੂੰ ਮਿਲ ਕੇ ਭਾਵੁਕ ਹੋਈ ਸਵਰਨ ਸੀਵੀਆ ਦੀ ਪਤਨੀ
‘ਅਮਰ ਸਿੰਘ ਚਮਕੀਲਾ’ (Amar Singh Chamkila) ਫ਼ਿਲਮ ਬੀਤੇ ਦਿਨੀਂ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਦਿਲਜੀਤ ਦੋਸਾਂਝ ਤੇ ਪਰੀਣੀਤੀ ਚੋਪੜਾ ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਏ ਹਨ ।ਇਸ ਦੇ ਨਾਲ ਹੀ ਅਪਿੰਦਰਦੀਪ ਸਿੰਘ ਨੇ ਫ਼ਿਲਮ ‘ਚ ਅਮਰ ਸਿੰਘ ਚਮਕੀਲਾ ਦੇ ਦੋਸਤ ਸਵਰਨ ਸੀਵੀਆ ਦਾ ਕਿਰਦਾਰ ਨਿਭਾਇਆ ਹੈ। ਸਵਰਨ ਸੀਵੀਆ ਦਾ ਕਿਰਦਾਰ ਨਿਭਾਉਣ ਵਾਲੇ ਅਪਿੰਦਰਦੀਪ ਸਿੰਘ ਨੇ ਸੀਵੀਆ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ।
ਹੋਰ ਪੜ੍ਹੋ : ‘ਡੌਲੀ ਚਾਹਵਾਲਾ’ ਦੇ ਕੋਲ ਚਾਹ ਪੀਣ ਪਹੁੰਚੇ ਹਰਿਆਣਾ ਦੇ ਸੀਐੱਮ ਨਾਇਬ ਸਿੰਘ ਸੈਣੀ
ਪੀਟੀਸੀ ਪੰਜਾਬੀ ਦੇ ਨਾਲ ਖ਼ਾਸ ਗੱਲਬਾਤ ਸਵਰਨ ਸਿੰਘ ਸੀਵੀਆ ਦੇ ਪੁੱਤਰ ਤੇ ਪਤਨੀ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ । ਸਵਰਨ ਸਿੰਘ ਸੀਵੀਆ ਦੀ ਪਤਨੀ ਤੇ ਪੁੱਤਰ ਨੇ ਇਹ ਫ਼ਿਲਮ ਵੇਖੀ ਹੈ ਤੇ ਉਨ੍ਹਾਂ ਨੇ ਕਿਹਾ ਕਿ ਅਪਿੰਦਰਦੀਪ ਨੇ ਸਵਰਨ ਸੀਵੀਆ ਦੇ ਕਿਰਦਾਰ ਦੇ ਨਾਲ ਨਿਆਂ ਕੀਤਾ ਹੈ।

ਸਵਰਨ ਸੀਵੀਆ ਦੀ ਪਤਨੀ ਵੀ ਇਸ ਮੌਕੇ ਭਾਵੁਕ ਹੋ ਗਈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਵਰਨ ਸੀਵੀਆ ਜਿਉਂਦੇ ਹੁੰਦੇ ਤਾਂ ਉਨ੍ਹਾਂ ਨੇ ਬਹੁਤ ਖੁਸ਼ ਹੋਣਾ ਸੀ ।ਸਵਰਨ ਸੀਵੀਆ ਦਾ ਕਿਰਦਾਰ ਨਿਭਾਉਣ ਵਾਲੇ ਅਪਿੰਦਰਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਪੂਰੀ ਫ਼ਿਲਮ ‘ਚ ਕਿਤੇ ਵੀ ਗਿਲਸਰੀਨ ਦਾ ਇਸਤੇਮਾਲ ਨਹੀਂ ਕੀਤਾ ਹੈ।

ਇਸ ਦੇ ਨਾਲ ਹੀ ਅਪਿੰਦਰਦੀਪ ਸਿੰਘ ਨੇ ਕਿਹਾ ਕਿ ਸਵਰਨ ਸੀਵੀਆ ਦੇ ਪਰਿਵਾਰ ਨੂੰ ਮਿਲ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ ਤੇ ਉਨ੍ਹਾਂ ਨੂੰ ਮਿਲ ਕੇ ਆਪਣੇਪਣ ਦਾ ਅਹਿਸਾਸ ਹੋਇਆ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112