ਦਿਲਜੀਤ ਦੋਸਾਂਝ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦੀ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਕੀਤੀ ਤਾਰੀਫ, ਕਿਹਾ ‘ਭਾਜੀ ਦਿਲ ਕੋ ਛੂਹ ਗਏ ਆਪ’
ਅਰਜੁਨ ਕਪੂਰ ਨੇ ਸੋਸ਼ਲ ਮੀਡੀਆ ਤੇ ਇਮਤਿਆਜ਼ ਅਲੀ ਦੇ ਵੱਲੋਂ ਮਾਸਟਰ ਪੀਸ ਬਨਾਉੇਣ ਦੇ ਲਈ ਟੀਮ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਦੀ ਤਾਰੀਫ ਕਰਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਦਿਲਜੀਤ ਦੋਸਾਂਝ ਚਮਕੀਲਾ ਨੂੰ ਮੁੜ ਤੋਂ ਜਿਉਂਦਾ ਕਰਨ ‘ਚ ਸਫ਼ਲ ਹੋਏ ਹਨ ।
ਦਿਲਜੀਤ ਦੋਸਾਂਝ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦੀ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਕੀਤੀ ਤਾਰੀਫ, ਕਿਹਾ ‘ਭਾਜੀ ਦਿਲ ਕੋ ਛੂਹ ਗਏ ਆਪ’
ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’ (Amar Singh Chamkila) ਨੂੰ ਲੈ ਕੇ ਖੂਬ ਸੁਰਖੀਆਂ ਵਟੋਰ ਰਹੇ ਹਨ । ਉਨ੍ਹਾਂ ਦੀ ਇਸ ਫ਼ਿਲਮ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ । ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਇਸ ਫ਼ਿਲਮ ਨੂੰ ਵੇਖਿਆ ਹੈ ਅਤੇ ਦਿਲਜੀਤ ਦੇ ਵੱਲੋਂ ਨਿਭਾਏ ਗਏ ਚਮਕੀਲਾ ਦੇ ਕਿਰਦਾਰ ਤੇ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਹੈ। ਹੁਣ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਵੀ ਉਨ੍ਹਾਂ ਦੀ ਅਦਾਕਾਰੀ ਦੀ ਤਾਰੀਫ ਕੀਤੀ ਹੈ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਪਤਨੀ ਕਹਿ ਕੇ ਪ੍ਰਚਾਰੀ ਜਾ ਰਹੀ ਮਾਡਲ ਓਸ਼ੀਨ ਬਰਾੜ ਆਈ ਸਾਹਮਣੇ, ਆਖੀਆਂ ਇਹ ਗੱਲਾਂ
ਅਰਜੁਨ ਕਪੂਰ ਨੇ ਸੋਸ਼ਲ ਮੀਡੀਆ ਤੇ ਇਮਤਿਆਜ਼ ਅਲੀ ਦੇ ਵੱਲੋਂ ਮਾਸਟਰ ਪੀਸ ਬਨਾਉਣ ਦੇ ਲਈ ਟੀਮ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਦੀ ਤਾਰੀਫ ਕਰਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਦਿਲਜੀਤ ਦੋਸਾਂਝ ਚਮਕੀਲਾ ਨੂੰ ਮੁੜ ਤੋਂ ਜਿਉਂਦਾ ਕਰਨ ‘ਚ ਸਫ਼ਲ ਹੋਏ ਹਨ ।ਇਸ ਫ਼ਿਲਮ ਨੂੰ ਰਿਲੀਜ਼ ਹੋਏ ਕਈ ਦਿਨ ਹੋ ਚੁੱਕੇ ਹਨ ਅਤੇ ਹੁਣ ਤੱਕ ਕਈ ਬਾਲੀਵੁੱਡ ਸਿਤਾਰੇ ਦਿਲਜੀਤ ਦੀ ਇਸ ਫ਼ਿਲਮ ਦੀ ਤਾਰੀਫ ਕਰ ਚੁੱਕੇ ਹਨ ।

ਉਨ੍ਹਾਂ ਵਿੱਚ ਹੁਣ ਅਰਜੁਨ ਕਪੂਰ ਦਾ ਨਾਂਅ ਵੀ ਸ਼ਾਮਿਲ ਹੋ ਚੁੱੱਕੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਨਿਮਰਤ ਖਹਿਰਾ ਦੇ ਨਾਲ ਫ਼ਿਲਮ ‘ਜੋੜੀ’ ‘ਚ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਵੀ ਦੋਵਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਲੋਕਾਂ ਨੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਖੂਬ ਪਿਆਰ ਦਿੱਤਾ । ਹੁਣ ਤੱਕ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਲਦ ਹੀ ਨੀਰੂ ਬਾਜਵਾ ਦੇ ਨਾਲ ਜੱਟ ਐਂਡ ਜੂਲੀਅਟ ਦੇ ਸੀਕਵੇਲ ‘ਚ ਨਜ਼ਰ ਆਉਣਗੇ । ਦਿਲਜੀਤ ਦੋਸਾਂਝ ਦੇ ਇਸ ਪ੍ਰੋਜੈਕਟ ਦਾ ਵੀ ਦਰਸ਼ਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
