ਦਿਲਜੀਤ ਦੋਸਾਂਝ ਦੀ ਪਤਨੀ ਕਹਿ ਕੇ ਪ੍ਰਚਾਰੀ ਜਾ ਰਹੀ ਮਾਡਲ ਓਸ਼ੀਨ ਬਰਾੜ ਆਈ ਸਾਹਮਣੇ, ਆਖੀਆਂ ਇਹ ਗੱਲਾਂ

ਹੁਣ ਮਾਡਲ ਓਸ਼ੀਨ ਬਰਾੜ ਨੇ ਖੁਦ ਸਾਹਮਣੇ ਆ ਕੇ ਇਸ ਬਾਰੇ ਸਫ਼ਾਈ ਦਿੱਤੀ ਹੈ। 2015 ‘ਚ ਇੱਕ ਫ਼ਿਲਮ ਆਈ ਸੀ ‘ਮੁਖਤਿਆਰ ਚੱਢਾ’ ਇਸ ਫ਼ਿਲਮ ‘ਚ ਦਿਲਜੀਤ ਦੇ ਨਾਲ ਓਸ਼ੀਨ ਬਰਾੜ ਨੇ ਕੰਮ ਕੀਤਾ ਸੀ ।

Written by  Shaminder   |  April 23rd 2024 10:15 AM  |  Updated: April 23rd 2024 10:15 AM

ਦਿਲਜੀਤ ਦੋਸਾਂਝ ਦੀ ਪਤਨੀ ਕਹਿ ਕੇ ਪ੍ਰਚਾਰੀ ਜਾ ਰਹੀ ਮਾਡਲ ਓਸ਼ੀਨ ਬਰਾੜ ਆਈ ਸਾਹਮਣੇ, ਆਖੀਆਂ ਇਹ ਗੱਲਾਂ

ਪਿਛਲੇ ਕਈ ਦਿਨਾਂ ਤੋਂ ਦਿਲਜੀਤ ਦੋਸਾਂਝ (Diljit Dosanjh) ਆਪਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਉਨ੍ਹਾਂ ਨੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ‘ਚ ਪਰੀਣੀਤੀ ਚੋਪੜਾ ਨੇ ਮਰਹੂਮ ਅਮਰਜੋਤ ਕੌਰ ਦਾ ਕਿਰਦਾਰ ਨਿਭਾਇਆ ਹੈ। ਪਰ ਜਦੋਂ ਤੋਂ ਇਹ ਫ਼ਿਲਮ ਰਿਲੀਜ਼ ਹੋਈ ਹੈ ।ਉਦੋਂ ਤੋਂ ਹੀ ਦਿਲਜੀਤ ਦੋਸਾਂਝ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਖੂਬ ਚਰਚਾ ਹੋ ਰਹੀ ਹੈ। ਖ਼ਾਸ ਕਰਕੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਖੂਬ ਗੱਲਾਂ ਹੋ ਰਹੀਆਂ ਹਨ । ਬੀਤੇ ਦਿਨੀਂ ਨਿਸ਼ਾ ਬਾਨੋ ਦੇ ਨਾਲ ਉਨ੍ਹਾਂ ਦੀ ਇੱਕ ਤਸਵੀਰ ਵਾਇਰਲ ਹੋਈ ਸੀ । ਜਿਸ ਨੂੰ ਨੈਸ਼ਨਲ ਮੀਡੀਆ ‘ਤੇ ਦਿਲਜੀਤ ਦੀ ਪਤਨੀ ਕਹਿ ਕੇ ਪ੍ਰਚਾਰਿਆ ਸੀ ।

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਪਰ ਨਿਸ਼ਾ ਬਾਨੋ ਨੇ ਸਾਹਮਣੇ ਆ ਕੇ ਖੁਦ ਇਸ ਮਾਮਲੇ ‘ਚ ਸਫ਼ਾਈ ਦਿੱਤੀ ਸੀ । ਜਿਸ ਤੋਂ ਬਾਅਦ ਮਾਡਲ ਓਸ਼ੀਨ ਬਰਾੜ ਦਾ ਨਾਂਅ ਵੀ ਦਿਲਜੀਤ ਦੋਸਾਂਝ ਦੇ ਨਾਲ ਜੋੜਿਆ ਗਿਆ । ਹੁਣ ਮਾਡਲ ਓਸ਼ੀਨ ਬਰਾੜ ਨੇ ਖੁਦ ਸਾਹਮਣੇ ਆ ਕੇ ਇਸ ਬਾਰੇ ਸਫ਼ਾਈ ਦਿੱਤੀ ਹੈ।2015 ‘ਚ ਇੱਕ ਫ਼ਿਲਮ ਆਈ ਸੀ ‘ਮੁਖਤਿਆਰ ਚੱਢਾ’ ਇਸ ਫ਼ਿਲਮ ‘ਚ ਦਿਲਜੀਤ ਦੇ ਨਾਲ ਓਸ਼ੀਨ ਬਰਾੜ ਨੇ ਕੰਮ ਕੀਤਾ ਸੀ ।

ਇੰਡੀਅਨ ਐਕਸਪ੍ਰੈੱਸ ਨੂੰ ਦਿੱਤੇ ਇੱਕ ਇੰਟਰਵਿਊ ‘ਚ ਉਸ ਨੇ ਕਿਹਾ ਸੀ ਕਿ ‘ਮੈਨੂੰ ਨਹੀਂ ਪਤਾ ਕਿ ਲੋਕਾਂ ਨੇ ਅਜਿਹਾ ਕਿਉਂ ਸੋਚਿਆ ਕਿ ਮੈਂ ਉਸ ਦੀ ਪਤਨੀ ਹਾਂ।ਮੈਂ ਉਨ੍ਹਾਂ ਦੇ ਨਾਲ ਦੋ ਹੀ ਪ੍ਰੋਜੈਕਟ ਕੀਤੇ ਸਨ । ਇੱਕ ਫ਼ਿਲਮ ਅਤੇ ਇੱਕ ਗੀਤ।ਇਸ ਤੋਂ ਬਾਅਦ ਮੇਰੀ ਉਨ੍ਹਾਂ ਦੇ ਨਾਲ ਕੋਈ ਗੱਲਬਾਤ ਵੀ ਨਹੀਂ ਹੋਈ ।ਲੋਕ ਸ਼ਾਇਦ ਇਹ ਸਭ ਕੁਝ ਈਰਖਾ ਦੇ ਕਾਰਨ ਕਰ ਰਹੇ ਹਨ । ਕਿਉਂ ਕਿ ਮੈਂ ਉਸ ਵੇਲੇ ਸਿਰਫ਼ ੧੯ ਸਾਲ ਦੀ ਸੀ, ਜਦੋਂ ਮੈਂ ਦੋਵੇਂ ਪ੍ਰੋਜੈਕਟ ਕੀਤੇ ਸਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network