ਸਲਮਾਨ ਖਾਨ ਦੇ ਪਰਿਵਾਰ ਨੂੰ ਲਗਾ ਇਕ ਹੋਰ ਝੱਟਕਾ, ਇਸ ਭਰਾ ਨੇ ਕਿੱਤੀ ਗ਼ਲਤੀ ਹੋ ਸਕਦੀ ਹੈ ਜੇਲ

By  Gourav Kochhar June 2nd 2018 08:23 AM

ਆਈ. ਪੀ. ਐੱਲ. 2018 ਦੌਰਾਨ ਪੁਲਸ ਨੇ ਡੋਬਿੰਵਲੀ 'ਚ ਸੱਟੇਬਾਜ਼ੀ ਰੈਕੇਟ ਦਾ ਜਗ ਜ਼ਾਹਿਰ ਕਰਦੇ ਹੋਏ 4 ਸੱਟੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ। ਸ਼ੁਰੂਆਤੀ ਜਾਂਚ 'ਚ ਇਹ ਸੰਕੇਤ ਮਿਲੇ ਹਨ ਕਿ ਅੰਤਰ ਰਾਸ਼ਟਰੀ ਪੱਧਰ 'ਤੇ ਸੱਟੇਬਾਜ਼ੀ ਰੈਕੇਟ ਚੱਲ ਰਿਹਾ ਸੀ। ਇੰਨਾ ਹੀ ਨਹੀਂ ਡਾਨ ਦਾਊਦ ਇਬਰਾਹਿਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਕੰਪਨੀ ਤੋਂ ਵੀ ਸੱਟੇਬਾਜ਼ੀ ਰੈਕੇਟ ਦੇ ਲਿੰਕ ਮਿਲਦੇ ਦਿਖ ਰਹੇ ਹਨ। ਪੁੱਛਗਿੱਛ 'ਚ ਰੈਕੇਟ ਦੇ ਪਿੱਛੇ ਸੋਨੂੰ ਜਾਲਾਨ ਦਾ ਨਾਂ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਸੋਨੂੰ ਜਾਲਾਨ ਨੂੰ ਗ੍ਰਿਫਤਾਰ ਕਰਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਬਾਲੀਵੁੱਡ ਦੇ ਕਈ ਸੈਲੀਬ੍ਰਿਟੀਜ਼ ਬੇਟਿੰਗ 'ਚ ਵੱਖ-ਵੱਖ ਨਾਂ ਤੋਂ ਪੈਸੇ ਲਾਉਂਦੇ ਹਨ। ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ Arbaz Khan ਨੂੰ ਆਈ. ਪੀ. ਐੱਲ. 'ਤੇ ਸੱਟਾ ਲਾਉਣ ਦੇ ਮਾਮਲੇ 'ਚ ਠਾਣੋ ਕ੍ਰਾਈਮ ਬ੍ਰਾਂਚ 'ਚ ਪੁੱਛਗਿੱਛ ਲਈ ਬੁਲਾਇਆ ਗਿਆ।

Actor-producer Arbaz Khan appears before Thane Anti-Extortion Cell, he was summoned in connection with probe of an IPL betting case.

https://twitter.com/ANI/status/1002789105724317697

arbaaz khan

ਅਰਬਾਜ਼ ਖਾਨ ਭਰਾ ਸਲਮਾਨ ਖਾਨ Salman Khan ਦੇ ਬਾਡੀਗਾਰਡ ਸ਼ੇਰਾ ਨਾਲ ਕਰੀਬ 11 ਵਜੇ ਪੇਸ਼ੀ ਲਈ ਪਹੁੰਚੀ ਸਨ। ਜਾਣਕਾਰੀ ਮੁਤਾਬਕ ਅਰਬਾਜ਼ ਖਾਨ ਨੇ ਬੁਕੀ ਸੋਨੂੰ ਨਾਲ ਮਿਲ ਕੇ ਆਈ. ਪੀ. ਐੱਲ. 2018 'ਚ 2 ਕਰੋੜ 80 ਲੱਖ ਰੁਪਏ ਦਾ ਸੱਟਾ ਲਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਅਰਬਾਜ਼ ਖਾਨ ਨੇ ਪਿਛਲੇ ਸਾਲ 40 ਲੱਖ ਰੁਪਏ ਦਾ ਸੱਟਾ ਲਾਇਆ ਸੀ। ਪੇਸ਼ੀ ਤੋਂ ਪਹਿਲਾਂ ਅਰਬਾਜ਼ ਖਾਨ Arbaaz khan ਨੇ ਵੱਡੇ ਭਰਾ ਸਲਮਾਨ ਖਾਨ ਨਾਲ ਮੁਲਾਕਾਤ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਸਲਮਾਨ ਦੀ ਲੀਗਲ ਟੀਮ ਇਸ ਕੇਸ 'ਚ ਉਨ੍ਹਾਂ ਦੀ ਮਦਦ ਕਰੇਗੀ। ਪੁਲਸ ਨੂੰ ਸ਼ੱਕ ਹੈ ਕਿ ਸੋਨੂੰ ਜਾਲਾਨ ਦੇ ਰੈਕੇਟ ਦੇ ਜਰੀਏ ਅਰਬਾਜ਼ ਖਾਨ ਨੇ ਆਈ. ਪੀ. ਐੱਲ. ਦੇ ਮੈਚਾਂ 'ਚ ਮੋਟੀ ਰਕਮ ਦਾ ਸੱਟਾ ਲਾਇਆ ਹੈ। ਹਾਲਾਂਕਿ ਇਸ ਮਾਮਲੇ 'ਚ ਅਰਬਾਜ਼ ਖਾਨ 'ਤੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਉਹ ਦੋਸ਼ੀ ਹਨ।

arbaaz khan

Related Post