ਸਿਰਫ਼ 250 ਰੁਪਏ ਕਰਕੇ ਅਦਾਕਾਰ ਇਰਫਾਨ ਖ਼ਾਨ ਦੀ ਇਹ ਇੱਛਾ ਅਧੂਰੀ ਰਹਿ ਗਈ….!

By  Rupinder Kaler April 30th 2020 11:34 AM

ਇਰਫਾਨ ਖ਼ਾਨ ਦੇ ਇਸ ਦੁਨੀਆ ਤੋਂ ਜਾਨ ਤੋਂ ਬਾਅਦ ਉਹਨਾਂ ਨੂੰ ਇੱਕ ਵਧੀਆ ਅਦਾਕਾਰ ਦੇ ਰੂਪ ਵਿੱਚ ਯਾਦ ਕੀਤਾ ਜਾ ਰਿਹਾ ਹੈ । ਪਰ ਕੀ ਤੁਹਾਨੂੰ ਪਤਾ ਹੈ ਕਿ ਇਰਫਾਨ ਖ਼ਾਨ ਸਿਰਫ਼ ਕਮਾਲ ਦੇ ਅਦਾਕਾਰ ਹੋਣ ਦੇ ਨਾਲ ਨਾਲ ਵਧੀਆ ਸਪੋਰਟਸਮੈਨ ਵੀ ਸਨ । ਇਰਫਾਨ ਖ਼ਾਨ ਨੂੰ ਅਦਾਕਾਰੀ ਤੋਂ ਪਹਿਲਾਂ ਕ੍ਰਿਕੇਟ ਨਾਲ ਬਹੁਤ ਲਗਾਅ ਸੀ । ਇਸ ਦਾ ਖੁਲਾਸਾ ਇਰਫਾਨ ਨੇ ਖੁਦ ਇੱਕ ਇੰਟਰਵਿਊ ਵਿੱਚ ਕੀਤਾ ਸੀ ।

ਇਰਫਾਨ ਨੇ ਦੱਸਿਆ ਕਿ ‘ਹਾਂ ਮੈਂ ਕ੍ਰਿਕੇਟ ਵਿੱਚ ਕਾਫੀ ਵਧੀਆ ਸੀ, ਮੈਂ ਇੱਕ ਆਲਰਾਊਂਡਰ ਸੀ, ਮੈਨੂੰ ਬੈਟਿੰਗ ਬਹੁਤ ਪਸੰਦ ਸੀ ਪਰ ਮੇਰੇ ਕੋਚ ਨੂੰ ਮੇਰੀ ਬਾਲਿੰਗ ਬਹੁਤ ਪਸੰਦ ਸੀ । ਉਹ ਮੈਨੂੰ ਕਹਿੰਦੇ ਸਨ ਕਿ ਵਧੀਆ ਬਾਲ ਸੁੱਟ, ਜਿਸ ਤੋਂ ਬਾਅਦ ਮੈਂ ਬਾਲਿੰਗ ਕਰਦਾ ਸੀ ਤਾਂ ਚੰਗੇ ਵਿਕੇਟ ਵੀ ਮਿਲ ਜਾਂਦੇ ਸਨ’ ।

ਇਸ ਤੋਂ ਬਾਅਦ ਜਦੋਂ ਉਹਨਾਂ ਤੋਂ ਇਹ ਸਵਾਲ ਕੀਤਾ ਗਿਆ ਕਿ ਕ੍ਰਿਕੇਟ ਵਿੱਚ ਉਹ ਚੰਗੇ ਸਨ ਤਾਂ ਉਹਨਾਂ ਨੇ ਇਸ ਫੀਲਡ ਵਿੱਚ ਕਰੀਅਰ ਕਿਉਂ ਨਹੀਂ ਬਣਾਇਆ ਤਾਂ ਉਹਨਾਂ ਨੇ ਦੱਸਿਆ ‘ਮੈਂ ਸੀ.ਕੇ. ਨਾਇਡੂ ਟੂਰਨਾਮੈਂਟ ਵਿੱਚ ਵੀ ਸਲੈਕਟ ਹੋਇਆ ਸੀ, ਪਰ ਮੇਰੇ ਘਰ ਦਾ ਮਾਹੌਲ ਇਸ ਤਰ੍ਹਾਂ ਦਾ ਸੀ ਕਿ ਮੈਨੂੰ ਸਭ ਤੋਂ ਛੁਪ ਕੇ ਖੇਡਣ ਲਈ ਜਾਣਾ ਪੈਂਦਾ ਸੀ, ਬਹਾਨੇ ਬਨਾਉਣੇ ਪੈਂਦੇ ਸਨ । ਉਸ ਤਰ੍ਹਾਂ ਦਾ ਮਾਹੌਲ ਨਹੀਂ ਸੀ ।

ਹਾਲਾਂਕਿ ਉਸ ਤਰ੍ਹਾਂ ਦਾ ਟੈਲੇਂਟ ਵੀ ਨਹੀਂ ਸੀ ਕਿ ਖੇਡਾਂ ਵਿੱਚ ਕਰੀਅਰ ਬਣ ਜਾਵੇ । ਜਦੋਂ ਮੇਰਾ ਸਲੈਕਸ਼ਨ ਹੋਇਆ ਤਾਂ ਟੀਮ ਨੇ ਜੈਪੁਰ ਤੋਂ ਅਜਮੇਰ ਜਾਣਾ ਸੀ ਤਾਂ ਮੈਨੂੰ 250 ਰੁਪਏ ਦੀ ਜ਼ਰੂਰਤ ਸੀ, ਜਿਸ ਦਾ ਜੁਗਾੜ ਨਹੀਂ ਹੋ ਸਕਿਆ ਤੇ ਮੈਂ ਟੂਰਾਮੈਂਟ ਨਹੀ ਖੇਡ ਸਕਿਆ’ । ਇਸ ਤਰ੍ਹਾਂ ਇਰਫਾਨ ਖ਼ਾਨ ਦੀ ਕ੍ਰਿਕੇਟਰ ਬਣਨ ਦੀ ਇੱਛਾ ਅਧੂਰੀ ਹੀ ਰਹਿ ਗਈ ।

Related Post