ਅਦਾਕਾਰ ਇਰਫ਼ਾਨ ਖ਼ਾਨ ਦੀ ਇਸ ਆਦਤ ਤੋਂ ਬਹੁਤ ਪਰੇਸ਼ਾਨ ਸਨ ਉਹਨਾਂ ਦੇ ਘਰ ਵਾਲੇ, ਪਿਤਾ ਕਹਿੰਦੇ ਸਨ ਹਮੇਸ਼ਾ ਇਹ ਗੱਲ

By  Rupinder Kaler January 7th 2020 02:01 PM

ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਅਦਾਕਾਰੀ ਦੀ ਛਾਪ ਛੱਡਣ ਵਾਲੇ ਇਰਫਾਨ ਖ਼ਾਨ 7 ਜਨਵਰੀ ਯਾਨੀ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । ਇਰਫ਼ਾਨ ਖ਼ਾਨ ਦਾ ਜਨਮ 1967 ਵਿੱਚ ਜੈਪੁਰ ਦੇ ਇੱਕ ਪਠਾਣ ਪਰਿਵਾਰ ਵਿੱਚ ਹੋਇਆ ਸੀ । ਉਹਨਾਂ ਦਾ ਅਸਲ ਨਾਂਅ ਸਾਹਿਬਜ਼ਾਦੇ ਇਰਫ਼ਾਨ ਅਲੀ ਖ਼ਾਨ ਹੈ । ਉਹਨਾਂ ਦੇ ਪਿਤਾ ਟਾਇਰਾਂ ਦਾ ਵਪਾਰ ਕਰਦੇ ਸਨ । ਤੁਹਾਨੂੰ ਜਾਣਕੇ ਇਹ ਹੈਰਾਨੀ ਹੋਵੇਗੀ ਕਿ ਪਠਾਣ ਪਰਿਵਾਰ ਵਿੱਚ ਜਨਮ ਲੈਣ ਵਾਲੇ ਇਰਫ਼ਾਨ ਖ਼ਾਨ ਬਚਪਨ ਤੋਂ ਹੀ ਸ਼ਾਕਾਹਾਰੀ ਹਨ ।

https://www.instagram.com/p/BcP6a2bnncI/

ਇਰਫ਼ਾਨ ਦੇ ਪਿਤਾ ਉਹਨਾਂ ਨੂੰ ਹਮੇਸ਼ਾ ਕਹਿੰਦੇ ਸਨ ਕਿ ਪਠਾਣ ਦੇ ਘਰ ਬ੍ਰਹਮਣ ਨੇ ਜਨਮ ਲੈ ਲਿਆ । ਇਰਫ਼ਾਨ ਦਾ ਜੀਵਨ ਬਹੁਤ ਹੀ ਸੰਘਰਸ਼ ਪੂਰਨ ਰਿਹਾ ਹੈ । ਛੋਟੀ ਉਮਰ ਵਿੱਚ ਹੀ ਇਰਫ਼ਾਨ ਦੇ ਪਿਤਾ ਦੀ ਮੌਤ ਹੋ ਗਈ ਸੀ । ਇਰਫ਼ਾਨ ਨੇ ਆਪਣੀ ਕਲਾਸ ਵਿੱਚ ਪੜ੍ਹਨ ਵਾਲੀ ਕੁੜੀ ਸੁਤਪਾ ਸਿਕੰਦਰ ਨਾਲ 1995 ਵਿੱਚ ਵਿਆਹ ਕਰਵਾ ਲਿਆ ।

https://www.instagram.com/p/BW6d8OijZK1/

ਇਰਫ਼ਾਨ ਨੇ ਕਈ ਯਾਦਗਾਰ ਫ਼ਿਲਮਾਂ ਦਿੱਤੀਆਂ ਹਨ । ਸਾਲ 2018 ਵਿੱਚ ਇਰਫ਼ਾਨ ਨੂੰ ਇੱਕ ਭਿਆਨਕ ਬਿਮਾਰੀ ਨੇ ਘੇਰ ਲਿਆ, ਜਿਸ ਦਾ ਇਲਾਜ਼ ਉਹ ਲੰਡਨ ਤੋਂ ਕਰਵਾ ਰਹੇ ਹਨ । ਇੱਕ ਸਾਲ ਇਲਾਜ਼ ਕਰਵਾੳੇੁਣ ਤੋਂ ਬਾਅਦ ਇਰਫ਼ਾਨ ਭਾਰਤ ਵਾਪਿਸ ਪਰਤ ਆਏ ਹਨ । ਉਹ ਏਨੀਂ ਦਿਨੀਂ ਫ਼ਿਲਮ ‘ਹਿੰਦੀ ਮੀਡੀਅਮ-2’ ਦੀ ਸ਼ੂਟਿੰਗ ਵਿੱਚ ਬਿਜੀ ਹਨ ।

https://www.instagram.com/p/BUrXQUHDSfj/

Related Post