ਇਰਫਾਨ ਖ਼ਾਨ ਨੇ ਕੈਂਸਰ ਨੂੰ ਦਿੱਤੀ ਮਾਤ, ਵਤਨ ਪਹੁੰਚ ਕੇ ਮੀਡੀਆ ਨੂੰ ਦਿੱਤਾ ਪੋਜ, ਦੇਖੋ ਵੀਡਿਓ

By  Rupinder Kaler April 2nd 2019 06:22 PM

ਬਾਲੀਵੁੱਡ ਵਿੱਚ ਆਪਣੇ ਵੱਖਰੇ ਅੰਦਾਜ਼ ਤੇ ਅਦਾਕਾਰੀ ਲਈ ਜਾਣੇ ਜਾਂਦੇ ਇਰਫਾਨ ਖ਼ਾਨ ਕੈਂਸਰ ਦੀ ਬਿਮਾਰੀ ਨੂੰ ਹਰਾ ਕੇ ਵਤਨ ਵਾਪਿਸ ਪਰਤ ਆਏ ਹਨ ।ਲੰਡਨ ਤੋਂ ਆਪਣਾ ਇਲਾਜ਼ ਕਰਵਾ ਕੇ ਆਏ ਇਰਫਾਨ ਖ਼ਾਨ ਬਾਲੀਵੁੱਡ ਵਿੱਚ ਛੇਤੀ ਹੀ ਅਗਲੀ ਪਾਰੀ ਸ਼ੁਰੂ ਕਰਨ ਜਾ ਰਹੇ ਹਨ । ਇਸ ਤੋਂ ਪਹਿਲਾਂ ਉਹਨਾਂ ਨੂੰ ਮੁੰਬਈ ਏਅਰਪੋਰਟ 'ਤੇ ਵੇਖਿਆ ਗਿਆ।

https://www.instagram.com/p/Bvvf9dbDY5m/

ਕੁਝ ਲੋਕਾਂ ਨੇ ਉਹਨਾਂ ਦੀਆਂ ਕੁਝ ਤਸਵੀਰਾਂ ਵੀ ਖਿੱਚੀਆਂ । ਇਰਫਾਨ ਖ਼ਾਨ ਪਹਿਲਾਂ ਤਾਂ ਮੀਡੀਆ ਤੋਂ ਮੂੰਹ ਲੁਕਾਉਂਦੇ ਨਜ਼ਰ ਆਏ ਪਰ ਬਾਅਦ 'ਚ ਉਨ੍ਹਾਂ ਨੇ ਸਭ ਨੂੰ ਆਪਣਾ ਚਿਹਰਾ ਦਿਖਾ ਹੀ ਦਿੱਤਾ।ਕੈਂਸਰ ਦਾ ਇਲਾਜ ਕਰਵਾ ਦੇਸ਼ ਪਰਤੇ ਇਰਫਾਨ ਖ਼ਾਨ ਨੇ ਵਾਪਸ ਆਉਣ ਤੋਂ ਬਾਅਦ ਪਹਿਲ਼ੀ ਵਾਰ ਮੀਡੀਆ ਨੂੰ ਫੇਸ ਕੀਤਾ ਹੈ ।ਇਸ ਤੋਂ ਪਹਿਲਾਂ ਇੱਕ ਵਾਰ ਉਹ ਮੀਡੀਆ ਤੋਂ ਨਜ਼ਰਾਂ ਚੁਰਾਉਂਦੇ ਨਜ਼ਰ ਆਏ ਤੇ ਅੱਜ ਉਨ੍ਹਾਂ ਨੇ ਬਿੰਦਾਸ ਮੀਡੀਆ ਨੂੰ ਪੋਜ਼ ਦੇ ਕੇ ਤਸਵੀਰਾਂ ਕਲਿੱਕ ਕਰਵਾਈਆਂ।

https://www.instagram.com/p/Bvvgi_KDnLj/?utm_source=ig_embed

ਇਰਫਾਨ ਦੀ ਤਬੀਅਤ ਹੁਣ ਠੀਕ ਹੈ ਤੇ ਉਹ ਆਪਣੇ ਕੰਮ ਵੱਲ ਵਾਪਸੀ ਕਰ ਰਹੇ ਹਨ।ਬੀਤੇ ਦਿਨੀਂ ਉਨ੍ਹਾਂ ਨੇ ਲੰਦਨ ਤੋਂ ਨਿਊਰੋਏਂਡੋਕ੍ਰਾਈਨ ਟਿਊਮਰ ਦਾ ਇਲਾਜ ਕਰਵਾਇਆ ਹੈ।ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ 'ਹਿੰਦੀ ਮੀਡੀਅਮ' ਦੇ ਸੀਕੂਅਲ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ 'ਚ ਕਰੀਨਾ ਕਪੂਰ ਪੁਲਿਸ ਵਾਲੇ ਦਾ ਰੋਲ ਕਰਦੀ ਨਜ਼ਰ ਆਵੇਗੀ।ਇਸ ਦੇ ਪਹਿਲੇ ਪਾਰਟ 'ਚ ਇਰਫਾਨ ਨਾਲ ਪਾਕਿਸਤਾਨੀ ਅਦਾਕਾਰਾ ਸਬਾ ਕਮਰ ਲੀਡ ਰੋਲ 'ਚ ਸੀ।

Related Post