ਇਰਫ਼ਾਨ ਖ਼ਾਨ ਨੇ ਮੀਡੀਆ ਲਈ ਲਿਖਿਆ ਪੱਤਰ, ਕਿਹਾ ਮੈਨੂੰ ਥੋੜ੍ਹਾ ਸਮਾਂ ਹੋਰ ਦਿਓ

By  Aaseen Khan May 9th 2019 04:38 PM

ਕੈਂਸਰ ਦਾ ਇਲਾਜ ਕਰਵਾ ਕੇ ਵਾਪਿਸ ਪਰਤੇ ਇਰਫ਼ਾਨ ਖ਼ਾਨ ਮੁੜ ਆਪਣੇ ਕੰਮ 'ਚ ਜੁੱਟ ਚੁੱਕੇ ਹਨ। ਇਰਫ਼ਾਨ ਖ਼ਾਨ ਆਪਣੀ ਅਗਲੀ ਫ਼ਿਲਮ ਹਿੰਦੀ ਮੀਡੀਅਮ ਦੇ ਸੀਕਵਲ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਵਿਚ ਇਰਫ਼ਾਨ ਖ਼ਾਨ ਨੇ ਮੀਡੀਆ ਦੇ ਨਾਮ ਇੱਕ ਓਪਨ ਲੈਟਰ ਲਿਖਿਆ ਹੈ। ਜਿਸ 'ਚ ਉਹਨਾਂ ਨੇ ਮੀਡੀਆ ਦੇ ਉਹਨਾਂ ਪ੍ਰਤੀ ਰਵਈਏ ਤੇ ਉਹਨਾਂ ਦੀ ਪ੍ਰਾਈਵੇਸੀ ਨੂੰ ਬਰਕਰਾਰ ਰੱਖਣ ਲਈ ਮੀਡੀਆ ਦੀ ਤਾਰੀਫ਼ ਕੀਤੀ ਹੈ।

ਉਹਨਾਂ ਲਿਖਿਆ ਹੈ- ''ਮੀਡੀਆ ਦੇ ਮੇਰੇ ਸਾਰੇ ਦੋਸਤਾਂ ਲਈ ਪਿਆਰ ਦੇ ਨਾਲ - ਪਿਛਲੇ ਕੁੱਝ ਮਹੀਨੇ ਦਾ ਸਮਾਂ ਹੌਲੀ-ਹੌਲੀ ਠੀਕ ਹੋਣ ਦੇ ਰਸਤੇ 'ਚ ਥਕਾਣ ਨਾਲ ਲੜਦੇ, ਫਫ਼ਿਲਮੀ ਅਤੇ ਅਸਲੀ ਦੁਨੀਆਂ ਦਾ ਸਾਹਮਣਾ ਕਰਦੇ ਹੋਏ ਗੁਜ਼ਰੇ। ਮੈਂ ਤੁਹਾਡੀ ਉਸ ਚਿੰਤਾ ਤੋਂ ਜਾਣੂ ਹਾਂ, ਜਿਸ 'ਚ ਤੁਸੀਂ ਮੇਰੇ ਨਾਲ ਗੱਲ ਕਰਕੇ ਆਪਣੇ ਸਫ਼ਰ ਨੂੰ ਸਾਂਝਾ ਕਰਨ ਲਈ ਕਹਿ ਰਹੇ ਹੋ, ਪਰ ਮੈਂ ਆਪਣੇ ਆਪ ਨੂੰ ਕੁੱਝ ਸਮਾਂ ਦੇਣਾ ਚਾਹੁੰਦਾ ਹਾਂ ਤਾਂ ਕਿ ਮੈਨੂੰ ਪਤਾ ਚੱਲ ਸਕੇ ਕਿ ਮੈਂ ਕਿੱਥੇ ਖੜ੍ਹਾ ਹਾਂ। ਕੰਮ ਦੇ ਨਾਲ ਆਪਣੀ ਸਿਹਤ ਨੂੰ ਠੀਕ ਕਰਨ ਲਈ ਛੋਟੇ ਛੋਟੇ ਕਦਮ ਚੁੱਕ ਰਿਹਾ ਹਾਂ। ਦੋਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹਾਂ । ਤੁਹਾਡੀ ਦੁਆਵਾਂ,ਪ੍ਰਾਰਥਨਾਵਾਂ ਮੇਰੇ ਤੱਕ ਪਹੁੰਚੀਆਂ ਹਨ ਅਤੇ ਮੇਰੇ ਅਤੇ ਮੇਰੇ ਪਰਿਵਾਰ ਲਈ ਇਹ ਬਹੁਤ ਅਹਿਮ ਹੈ। ਮੈਂ ਤੁਹਾਡਾ ਸਨਮਾਨ ਕਰਦਾ ਹਾਂ ਜਿਸ ਤਰ੍ਹਾਂ ਨਾਲ ਤੁਸੀਂ ਮੇਰੀ ਯਾਤਰਾ ਨੂੰ ਸਨਮਾਨ ਦਿੱਤਾ ਅਤੇ ਮੈਨੂੰ ਠੀਕ ਹੋਣ ਦਾ ਸਮਾਂ ਦਿੱਤਾ। ਇਸ ਯਾਤਰਾ ਦੇ ਦੌਰਾਨ ਤੁਹਾਡੇ ਸਬਰ , ਗਰਮਜੋਸ਼ੀ ਅਤੇ ਪਿਆਰ ਲਈ ਧੰਨਵਾਦ।

ਇਸ ਚਿੱਠੀ ਦੇ ਅਖ਼ੀਰ 'ਚ ਇਰਫ਼ਾਨ ਖ਼ਾਨ ਨੇ ਆਸਟਰੀਅਨ ਕਵੀ ਰੇਨਰ ਮਾਰੀਆ ਰਿਲਕ ਦੀਆਂ ਕੁਝ ਲਾਈਨਾਂ ਵੀ ਲਿਖੀਆਂ ਹਨ।

ਮੈਨੂੰ ਮਹਿਸੂਸ ਹੋ ਰਿਹਾ ਹੈ ਮੈਂ ਤੁਹਾਡੇ ਨਾਲ ਕੁੱਝ ਸਾਂਝਾ ਕਰਾਂ

ਮੈਂ ਆਪਣਾ ਜੀਵਨ ਅਜਿਹੇ ਵੱਡੇ ਅਤੇ ਚੌੜੇ ਛੱਲਿਆਂ 'ਚ ਜੀ ਰਿਹਾ ਹਾਂ ਜੋ ਧਰਤੀ ਅਤੇ ਅਕਾਸ਼ ਵਿੱਚ ਫੈਲੇ ਹਨ

ਮੈਂ ਸ਼ਾਇਦ ਆਖ਼ਿਰੀ ਨੂੰ ਵੀ ਪੂਰਾ ਨਹੀਂ ਕਰ ਸਕਦਾ ਪਰ ਮੈਂ ਇਹ ਹੀ ਕੋਸ਼ਿਸ਼ ਕਰੂੰਗਾ

ਮੈਂ ਰੱਬ ਦੀ ਪਹਿਲੀ ਮੀਨਾਰ ਦੇ ਚਾਰੇ ਪਾਸੇ ਚੱਕਰ ਲਗਾਉਂਦਾ ਹਾਂ, ਅਤੇ ਅਜਿਹਾ ਮੈਂ ਦਸ ਹਜ਼ਾਰ ਸਾਲ ਤੋਂ ਕਰ ਰਿਹਾ ਹਾਂ

ਅਤੇ ਮੈਂ ਹੁਣ ਤੱਕ ਨਹੀਂ ਜਾਣਦਾ ਕਿ ਕੀ ਮੈਂ ਇੱਕ ਬਾਜ਼ ਹਾਂ, ਜਾਂ ਇੱਕ ਤੂਫਾਨ ਹਾਂ ਜਾਂ ਫਿਰ ਕੋਈ ਅਧੂਰਾ ਗੀਤ ਹਾਂ - ਰਿਲਕ

 

View this post on Instagram

 

Are you coming ? #lifeiswaiting @qqsthefilm pic by @omkar.kocharekar

A post shared by Irrfan (@irrfan) on Nov 5, 2017 at 10:40am PST

ਹੋਰ ਵੇਖੋ : ਜਲ੍ਹਿਆਂਵਾਲਾ ਬਾਗ਼ ਸਾਕੇ ਦੇ 100 ਸਾਲ : ਕੀ ਤੁਹਾਨੂੰ ਪਤਾ ਹੈ ਸਾਕੇ ਤੇ ਬਣੀਆਂ ਹਨ ਇਹ ਫ਼ਿਲਮਾਂ

ਇਹਨਾਂ ਸੱਤਰਾਂ ਨਾਲ ਇਰਫ਼ਾਨ ਖ਼ਾਨ ਨੇ ਲੰਬੇ ਸਮੇਂ ਬਾਅਦ ਆਪਣੇ ਵਿਚਾਰ ਦੁਨੀਆਂ ਦੇ ਅੱਗੇ ਰੱਖੇ ਹਨ। ਦੱਸ ਦਈਏ ਉਹਨਾਂ ਨੂੰ ਸਾਲ 2018 'ਚ ਆਪਣੀ ਬਿਮਾਰੀ ਬਾਰੇ ਪਤਾ ਲੱਗਿਆ ਸੀ ਜਿਸ ਦਾ ਵਿਦੇਸ਼ ਤੋਂ ਇਲਾਜ ਕਰਵਾ ਇਸੇ ਸਾਲ ਵਾਪਿਸ ਪਰਤੇ ਹਨ।

Related Post