ਕਿਸ ਹੱਦ ਤੱਕ ਦਿਲਜੀਤ ਨੂੰ ਚਾਹੁੰਦੇ ਹਨ ਉਸ ਦੇ ਫੈਨਸ, ਦੇਖੋ ਵੀਡਿਓ  

By  Rupinder Kaler February 20th 2019 11:12 AM -- Updated: February 20th 2019 11:19 AM

ਟਰਬਨ ਬੁਆਏ ਦਿਲਜੀਤ ਦੋਸਾਂਝ ਦੀ ਹਰ ਪਾਸੇ ਚੜਾਈ ਹੈ । ਦਿਲਜੀਤ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਤੂਤੀ ਬੋਲਦੀ ਹੈ । ਗਾਇਕੀ ਦੇ ਨਾਲ ਨਾਲ ਦਿਲਜੀਤ ਅਦਾਕਾਰੀ ਵਿੱਚ ਵੀ ਆਪਣਾ ਲੋਹਾ ਮਨਵਾ ਚੁੱਕਿਆ ਹੈ । ਬਾਲੀਵੁੱਡ ਵਿੱਚ ਆਉਣ ਨਾਲ ਉਸ ਦੀ ਫੈਨ ਫਾਲੋਵਿੰਗ ਵੀ ਵੱਧ ਗਈ ਹੈ । ਹੁਣ ਦਿਲਜੀਤ ਦੇ ਉਹ ਲੋਕ ਵੀ ਗਾਣੇ ਸੁਣਦੇ ਹਨ ਜਿਨ੍ਹਾਂ ਨੂੰ ਪੰਜਾਬੀ ਦੀ ਸਮਝ ਨਹੀਂ ।ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਫੈਨਸ ਦੀ ਇੱਕ ਵੀਡਿਓ ਸ਼ੇਅਰ ਕੀਤੀ ਹੈ ।

Diljit Dosanjh Wins Most Stylish Musician At Filmfare Glamour & Style Awards 2019 Diljit Dosanjh Wins Most Stylish Musician At Filmfare Glamour & Style Awards 2019

ਇਸ ਵੀਡਿਓ ਵਿੱਚ ਦਿਲਜੀਤ ਦੇ ਫੈਨਸ ਦੱਸ ਰਹੇ ਹਨ ਕਿ ਉਹ ਦਿਲਜੀਤ ਨੂੰ ਕਿੰਨਾ ਚਾਹੁੰਦੇ ਹਨ ।ਇਸ ਵੀਡਿਓ ਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਲਿਖਿਆ ਹੈ ਕਿ ਉਹ ਆਪਣੇ ਫੈਨਸ ਨੂੰ ਵੀ ਉਨਾਂ ਹੀ ਪਿਆਰ ਕਰਦੇ ਹਨ ਜਿੰਨਾ ਉਹ ਉਸ ਨੂੰ ਕਰਦੇ ਹਨ । ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਨਵੇਂ ਪ੍ਰੋਜੈਕਟ ਦੀ ਜਾਣਕਾਰੀ ਦਿੱਤੀ ਹੈ ।

https://www.instagram.com/p/BuFkgTGl67K/

ਜੇਕਰ ਦਿਲਜੀਤ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਗਾਣਾ ਕੱਢਿਆ ਹੈ ਜਿਹੜਾ ਕਿ ਲੋਕਾਂ ਨੂੰ ਖੂਬ ਪਸੰਦ ਆਇਆ ਹੈ । ਦਿਲਜੀਤ ਅਕਸ਼ੇ ਕੁਮਾਰ ਦੀ ਫ਼ਿਲਮ ਗੁੱਡ ਨਿਊਜ਼ ਵਿੱਚ ਵੀ ਨਜ਼ਰ ਆਉਣਗੇ ਜਿਸ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ।

Related Post