ਇਸ ਫ਼ਿਲਮ 'ਚ ਵੇਖਾਂਗੇ ਰਾਣਾ ਰਣਬੀਰ ਦਾ ਵੱਖਰਾ ਹੁਨਰ

By  PTC Buzz November 12th 2017 02:29 PM

ਪੰਜਾਬੀ ਫ਼ਿਲਮ ਇੰਡਸਟਰੀ ਦੇ ਅਭਿਨੇਤਾ ਵਿੱਚੋਂ ਇੱਕ “ਰਾਣਾ ਰਣਬੀਰ (Rana Ranbir)” ਹੁਣ ਇਕ ਡਾਇਰੈਕਟਰ ਦੇ ਰੂਪ 'ਚ ਆਪਣੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਲਿਆਣਗੇ |

ਕੈਮਰੇ ਦੇ ਅੱਗੇ ਉਨ੍ਹਾਂ ਦੇ ਕੰਮ ਨੂੰ ਕੋਈ ਵੀ ਮਾਤ ਨੀ ਦੇ ਸਕਦਾ ਤੇ ਨਾ ਹੀ ਉਨ੍ਹਾਂ ਦੀ ਅਦਾਕਾਰੀ ਦੀ ਕੋਈ ਬਰਾਬਰੀ ਕਰ ਸਕਦਾ ਹੈ | ਹੁਣ ਵੇਖਣਾ ਇਹ ਹੈ ਕਿ ਰਾਣਾ ਰਣਬੀਰ ਦੀ ਡਿਰੇਕਸ਼ਨ ਦੇ ਹੁਨਰ ਨੂੰ ਲੋਕੀ ਕਿੰਨਾ ਕੁ ਪਸੰਦ ਕਰਦੇ ਨੇ | ਉਨ੍ਹਾਂ ਦੀ ਡਾਇਰੈਕਟ ਕਿੱਤੀ ਹੋਈ ਪਹਿਲੀ ਫਿਲਮ “ਅਸੀਸ (Asees)” 25 ਦਸੰਬਰ ਨੂੰ ਰਿਲੀਜ਼ ਹੋਏਗੀ | ਜਿਸਦੇ ਵਿੱਚ ਬਤੌਰ ਡਾਇਰੈਕਟਰ ਉਨ੍ਹਾਂ ਦਾ ਅੱਜ ਤਕ ਦਾ ਸੱਭ ਤੋਂ ਵੱਖਰਾ ਅੰਦਾਜ਼ ਸਾਨੂੰ ਸਾਰਿਆਂ ਨੂੰ ਦੇਖਣ ਦੇ ਲਈ ਮਿਲੇਗਾ !

Related Post