ਹਲਦੀ ਸਿਰਫ ਸਬਜੀ ਦਾ ਸਵਾਦ ਹੀ ਨਹੀਂ ਵਧਾਉਂਦੀ, ਹਲਦੀ ਨੂੰ ਇਸ ਤਰ੍ਹਾਂ ਵਰਤਣ ਨਾਲ ਚਿਹਰੇ ਦੀ ਵਧਾਈ ਜਾ ਸਕਦੀ ਹੈ ਚਮਕ

By  Rupinder Kaler September 9th 2020 03:38 PM

ਹਲਦੀ ਸਿਰਫ ਸਾਡੀ ਸਿਹਤ ਲਈ ਹੀ ਲਾਭਕਾਰੀ ਨਹੀਂ ਹੈ, ਬਲਕਿ ਇਹ ਸਾਡੀ ਸਕਿਨ ਲਈ ਵੀ ਫਾਇਦੇਮੰਦ ਹੈ । ਹਲਦੀ ਦੀ ਵਰਤੋਂ ਨਾਲ ਅਸੀਂ ਆਪਣੀ ਸਕਿਨ ਦੀਆਂ ਕਈ ਛੋਟੀਆਂ ਮੋਟੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ । ਜਿਹੜੇ ਲੋਕ ਬਿਊਟੀ ਪ੍ਰੋਡਕਟ ਨਹੀਂ ਖਰੀਦਣਾ ਚਾਹੁੰਦੇ ਉਹਨਾਂ ਲਈ ਹਲਦੀ ਫਾਇਦੇ ਦਾ ਸੌਦਾ ਹੈ ।

ਨਿਸ਼ਾਨ ਤੇ ਫੱਟ

ਚਿਹਰੇ ’ਤੇ ਜੇ ਕਿਸੇ ਤਰ੍ਹਾਂ ਦਾ ਨਿਸ਼ਾਨ ਜਾਂ ਸੱਟ ਵੱਜੀ ਹੈ ਤਾਂ ਹਲਦੀ ਦੀ ਵਰਤਂੋ ਨਾਲ ਇਸ ਨੂੰ ਛੇਤੀ ਭਰਿਆ ਜਾ ਸਕਦਾ ਹੈ । ਚਿਹਰੇ ਤੇ ਇਹ ਜਾਦੂ ਵਾਂਗ ਕੰਮ ਕਰਦੀ ਹੈ ।

ਫੋੜੇ ਫਿਨਸੀਆਂ ਦੀ ਸਮੱਸਿਆ

ਜੇਕਰ ਤੁਸੀਂ ਫੋੜੇ ਫਿਨਸੀਆਂ ਤੋਂ ਪਰੇਸ਼ਾਨ ਹੋ ਤਾਂ ਉਹਨਾਂ ਤੇ ਹਲਦੀ ਲਗਾਓ । ਇਹ ਸਾਡੇ ਚਿਹਰੇ ਦੇ ਆਇਲ ਨੂੰ ਘੱਟ ਕਰਕੇ, ਸਾਨੂੰ ਫੋੜੇ ਫਿਨਸੀਆਂ ਤੋਂ ਛੁਟਕਾਰਾ ਦਿਵਾਉਂਦੀ ਹੈ ।

ਖੁਸ਼ਕ ਸਕਿਨ ਨੂੰ ਕਹੋ ਬਾਏ ਬਾਏ

ਜੇਕਰ ਤੁਸੀਂ ਖੁਸ਼ਕ ਸਕਿਨ ਤੋਂ ਪਰੇਸ਼ਾਨ ਹੋ ਤਾਂ ਇਸ ਤੋਂ ਛੁਟਕਾਰਾ ਪਾਉਣ ਲਈ Oatmeal ਤੇ ਗੁਲਾਬ ਵਿੱਚ ਹਲਦੀ ਮਿਲਾ ਕੇ ਲਗਾਓ ।

ਡਾਰਕ ਸਰਕਲ

ਦਹੀ ਵਿੱਚ ਸ਼ਹਿਦ ਤੇ ਹਲਦੀ ਮਿਲਾ ਕੇ ਲਗਾਓ, ਇਸ ਨਾਲ ਤੁਹਾਨੂੰ ਡਾਰਕ ਸਰਕਲ ਤੋਂ ਛੁਟਕਾਰਾ ਮਿਲ ਜਾਵੇਗਾ ।

Related Post