ਸੋਨਾਲੀ ਡੋਗਰਾ ਦੀ ਆਵਾਜ਼ ’ਚ ਆਇਆ ਗਾਣਾ ‘ਇਸ਼ਕ ਨਚਾਇਆ’ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Rupinder Kaler August 30th 2019 11:00 AM -- Updated: August 30th 2019 12:06 PM

ਪੀਟੀਸੀ ਰਿਕਾਰਡਸ ਤੇ ਪੀਟੀਸੀ ਸਟੂਡੀਓ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਲਈ ਹਰ ਦਿਨ ਨਵੇਂ ਗਾਣੇ ਲੈ ਕੇ ਆ ਰਿਹਾ ਹੈ । ਇਹ ਗਾਣੇ ਇਸ ਤਰ੍ਹਾਂ ਦੇ ਹਨ ਜਿਹੜੇ ਰੂਹ ਨੂੰ ਸਕੂਨ ਦਿੰਦੇ ਹਨ । ਸੂਫ਼ੀ ਰੰਗ ਵਿੱਚ ਰੰਗਿਆ ਇੱਕ ਹੋਰ ਗਾਣਾ ਪੀਟੀਸੀ ਰਿਕਾਰਡਸ ਨੇ ਰਿਲੀਜ਼ ਕੀਤਾ ਹੈ । ‘ਇਸ਼ਕ ਨਚਾਇਆ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਸੋਨਾਲੀ ਡੋਗਰਾ ਨੇ ਗਾਇਆ ਹੈ ।

ਗਾਣੇ ਦਾ ਮਿਊਜ਼ਿਕ ਤੇਜਵੰਤ ਕਿੱਟੂ ਨੇ ਤਿਆਰ ਕੀਤਾ ਹੈ । ਗਾਣੇ ਦੀ ਵੀਡੀਓ ਵੀ ਪੀਟੀਸੀ ਰਿਕਾਰਡਸ ਨੇ ਤਿਆਰ ਕੀਤੀ ਹੈ । ਇਸ ਗਾਣੇ ਨੂੰ ਪੀਟੀਸੀ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਸੋਨਾਲੀ ਡੋਗਰਾ ਦੀ ਆਵਾਜ਼ ਵਿੱਚ ਰਿਲੀਜ਼ ਹੋਏ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਗਾਣੇ ਦੇ ਬੋਲ ਭਾਵੇਂ ਪੁਰਾਣੇ ਨੇ ਪਰ ਅੰਦਾਜ਼ ਬਿਲਕੁਲ ਨਵਾਂ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਰਿਕਾਰਡਸ ਨੇ ਕਈ ਗਾਇਕਾਂ ਦੇ ਸੂਫੀ ਗਾਣੇ ਰਿਲੀਜ਼ ਕੀਤੇ ਹਨ ।

Related Post