ਸੁੱਖੀ ਮਾਨ ਦਾ ਗੀਤ 'ਇਟਸ ਮਾਈ ਟਾਈਮ' ਹੋਇਆ ਰਿਲੀਜ਼, ਹਿਮਾਂਸ਼ੀ ਖੁਰਾਣਾ ਫੀਚਰਿੰਗ 'ਚ ਆਈ ਨਜ਼ਰ

By  Shaminder November 26th 2019 11:42 AM

ਸੁੱਖੀ ਮਾਨ ਦਾ ਗੀਤ 'ਇਟਸ ਮਾਈ ਟਾਈਮ' ਰਿਲੀਜ਼ ਹੋ ਚੁੱਕਿਆ ਹੈ । ਇਹ ਇੱਕ ਸੈਡ ਸੌਂਗ ਹੈ । ਜਿਸ ਦੀ ਫੀਚਰਿੰਗ 'ਚ ਹਿਮਾਂਸ਼ੀ ਖੁਰਾਣਾ ਨਜ਼ਰ ਆ ਰਹੇ ਹਨ ।ਇਸ ਗੀਤ ਨੂੰ ਸੁੱਖੀ ਮਾਨ ਨੇ ਆਪਣੀ ਖੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ,ਜਦਕਿ ਗੀਤ ਦੇ ਬੋਲ ਵਿੰਦਰ ਨੱਥੂਮਾਜਰਾ ਨੇ ਲਿਖੇ ਹਨ ,ਮਿਊਜ਼ਿਕ ਗੋਲਡ ਬੁਆਏ ਨੇ ਦਿੱਤਾ ਹੈ ।

ਹੋਰ ਵੇਖੋ:ਸਿੰਘ ਜੀਤ ਦੀ ਕਲਮ ‘ਚੋਂ ਤੇ ਸੁੱਖੀ ਮਾਨ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਘੈਂਟ ਮੁੰਡਾ’ ਗੀਤ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਿਮਾਂਸ਼ੀ ਖੁਰਾਣਾ ਲਗਾਤਾਰ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਉਹ ਕਈ ਗੀਤਾਂ 'ਚ ਨਜ਼ਰ ਆ ਚੁੱਕੇ ਹਨ ।ਇਸ ਗੀਤ 'ਚ ਦੋ ਵਿੱਛੜੇ ਦਿਲਾਂ ਦੇ ਦਰਦ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਕੁਝ ਗਲਤ ਫਹਿਮੀਆਂ ਕਾਰਨ ਦੋ ਦਿਲ ਵੱਖਰੇ ਹੋ ਜਾਂਦੇ ਹਨ ਪਰ ਫਿਰ ਜਦੋਂ ਦਿਨ ਚੰਗੇ ਆ ਜਾਂਦੇ ਹਨ ਤਾਂ ਉਹੀ ਪਿਆਰ ਮੁੜ ਵਾਪਸ ਆ ਜਾਂਦਾ ਹੈ ।

https://www.instagram.com/p/B5Rf5gyA7I-/

ਪਰ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ ਅਤੇ ਦੋ ਦਿਲ ਹਮੇਸ਼ਾ ਲਈ ਦੂਰ ਹੋ ਜਾਂਦੇ ਹਨ ।ਇਸ ਗੀਤ 'ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਿਆਰ ਦਾ ਰਿਸ਼ਤਾ ਬਹੁਤ ਹੀ ਨਾਜ਼ੁਕ ਹੁੰਦਾ ਹੈ ਅਤੇ ਇਸ ਰਿਸ਼ਤੇ ਨੂੰ ਬਹੁਤ ਹੀ ਸੰਭਾਲ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਪਿਆਰ ਦੀਆਂ ਤੰਦਾਂ 'ਚ ਜੇ ਗੰਢ ਪੈ ਜਾਵੇ ਤਾਂ ਉਹ ਖੋਲਣ 'ਤੇ ਹੋਰ ਵੀ ਪੀਡੀ ਹੋ ਜਾਂਦੀ ਹੈ ।

 

Related Post