ਅਕਸ਼ੇ ਕੁਮਾਰ ਨੇ ਲੋਕਾਂ ਦੇ ਕੁਝ ਇਸ ਤਰ੍ਹਾਂ ਮੂੰਹ ਕੀਤੇ ਬੰਦ, ਕੀਤਾ ਇਹ ਟਵੀਟ 

By  Rupinder Kaler May 3rd 2019 06:06 PM

29 ਅਪਰੈਲ ਨੂੰ ਲੋਕ ਸਭਾ ਚੋਣਾਂ ਦੇ ਚੌਥੇ ਦੌਰ ਲਈ ਵੋਟਾਂ ਪਾਈਆਂ ਗਈਆ ਸਨ । ਇਸ ਦੌਰਾਨ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਵੋਟਾਂ ਪਾਈਆਂ ਸਨ । ਪਰ ਵੋਟਿੰਗ ਦੌਰਾਨ ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਗਾਇਬ ਰਹੇ ਸਨ ਜਦੋਂ ਕਿ ਉਹਨਾਂ ਦੀ ਪਤਨੀ ਟਵਿੰਕਲ ਖੰਨਾ ਤਾਂ ਵੋਟ ਪਾਉਣ ਪਹੁੰਚੀ ਹੋਈ ਸੀ । ਪਰ ਇਸ ਸਭ ਦੇ ਚਲਦੇ ਕੁਝ ਲੋਕਾਂ ਨੇ ਅਕਸ਼ੇ ਕੁਮਾਰ ਦੀ ਨਾਗਰਿਕਤਾ ਨੂੰ ਲੈ ਕੇ ਕਈ ਸਵਾਲ ਚੁੱਕੇ ਹਨ ।

Akshay Kumar Opens Up On His Citizenship, Posts This Note On Twitter Akshay Kumar Opens Up On His Citizenship, Posts This Note On Twitter

ਅਕਸ਼ੇ ਕੁਮਾਰ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਦੇਸ਼ ਭਗਤੀ 'ਤੇ ਸਵਾਲ ਕੀਤੇ ਜਾ ਰਹੇ ਸੀ। ਇਸ ਸਭ ਤੋਂ ਹਾਰ ਕੇ ਅੱਕੀ ਨੇ ਟ੍ਰੋਲਰਸ ਨੂੰ ਇਸ ਦਾ ਜਵਾਬ ਦਿੱਤਾ ਹੈ ।  ਉਨ੍ਹਾਂ ਨੇ ਆਪਣੇ ਟਵਿੱਟਰ ਤੇ ਲਿਖਿਆ ਹੈ ਕਿ "ਮੈਨੂੰ ਕਿਸੇ ਨੂੰ ਆਪਣੀ ਦੇਸ਼ ਭਗਤੀ ਤੇ ਪਿਆਰ ਸਾਬਤ ਕਰਕੇ ਦਿਖਾਉਣ ਦੀ ਲੋੜ ਨਹੀਂ। ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕਾਂ ਨੂੰ ਮੇਰੀ ਨਾਗਰਿਕਤਾ 'ਚ ਏਨੀਂ ਦਿਲਚਸਪੀ ਕਿਉਂ ਹੈ  ਤੇ ਕਿਉਂ ਮੇਰੀ ਨਾਗਰਿਕਤਾ ਨੂੰ ਲੈ ਕੇ ਏਨਾਂ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ।"

https://twitter.com/akshaykumar/status/1124262719840870400

ਇਸ ਤੋਂ ਇਲਾਵਾ ਉਹਨਾਂ ਨੇ ਲਿਖਿਆ ਹੈ "ਮੈਂ ਨਾ ਕਦੇ ਆਪਣੀ ਨਾਗਰਿਕਤਾ ਲੁਕਾਈ ਹੈ ਤੇ ਨਾ ਹੀ ਇਸ ਗੱਲ ਤੋਂ ਇਨਕਾਰ ਕੀਤਾ ਹੈ ਪਰ ਮੈਂ ਇਹ ਵੀ ਓਨਾ ਹੀ ਸੱਚ ਹੈ ਕਿ ਮੈਂ ਪਿਛਲੇ 7ਸਾਲ ਤੋਂ ਕੈਨੇਡਾ ਨਹੀਂ ਗਿਆ ਹਾਂ। ਮੈਂ ਭਾਰਤ 'ਚ ਕੰਮ ਕਰਦਾ ਹਾਂ ਤੇ ਸਾਰੇ ਟੈਕਸ ਦਿੰਦਾ ਹਾਂ। ਇੰਨੇ ਸਾਲਾਂ 'ਚ ਮੈਨੂੰ ਕਦੇ ਭਾਰਤ ਪ੍ਰਤੀ ਆਪਣਾ ਪਿਆਰ ਸਾਬਤ ਕਰਨ ਦੀ ਲੋੜ ਨਹੀਂ ਪਈ।

Related Post