ਜਾਨੀ ਨੇ ਬੰਨੇ ਸੁਨੰਦਾ ਸ਼ਰਮਾ ਦੀ ਸਫਲਤਾ ਦੇ ਪੁੱਲ

By  Pradeep Singh September 22nd 2017 10:46 AM -- Updated: September 22nd 2017 10:49 AM

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਲੇਖਕਾਂ ਦੇ ਵਿੱਚੋ ਇਕ ਨਾਂ ਹੈ - ਜਾਨੀ, ਜਿਸ ਦਾ ਹੁਣ ਤਕ ਹਰ ਇਕ ਗੀਤ ਸੁਪਰ ਹਿੱਟ ਰਿਹਾ ਹੈ | ਅੱਜ ਕਲ ਉਹ ਸੁਨੰਦਾ ਸ਼ਰਮਾ ਵੱਲੋਂ ਗਾਏ ਗੀਤ "ਜਾਨੀ ਤੇਰਾ ਨਾਂ" ਨੂੰ ਮਿਲੀ ਸਫਲਤਾ ਦਾ ਕਾਫੀ ਆਨੰਦ ਲੈ ਰਹੇ ਹਨ |

ਉਨ੍ਹਾਂ ਨੇ ਫੇਸਬੁੱਕ ਤੇ ਲਾਈਵ ਹੁੰਦੇ ਹੋਏ ਕਿਹਾ ਕਿ "ਜਾਨੀ ਤੇਰਾ ਨਾਂ" ਨੂੰ ਸੁਪਰ ਹਿੱਟ ਬਣਾਉਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ, ਹੁਣ ਜਲਦੀ ਹੀ ਇਕ ਜ਼ੋਰਦਾਰ ਧਮਾਕਾ ਲੈ ਕੇ ਸਭ ਦੇ ਸਾਮਣੇ ਹੋਵਾਂਗੇ | ਹੁਣ ਉਹ ਧਮਾਕਾ ਕੀ ਹੈ 'ਤੇ ਕਿਸ ਦੀ ਆਵਾਜ਼ 'ਚ ਹੋਏਗਾ ਸਾਰਿਆਂ ਨੂੰ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ |

Related Post