ਹੌਬੀ ਧਾਲੀਵਾਲ, ਕੁਲਵਿੰਦਰ ਬਿੱਲਾ ਤੋਂ ਬਾਅਦ ਪੰਜਾਬੀ ਇੰਡਸਟਰੀ ਦਾ ਇੱਕ ਹੋਰ ਸਿਤਾਰਾ ਕੋਰੋਨਾ ਵਾਇਰਸ ਦੀ ਆਇਆ ਲਪੇਟ ’ਚ

By  Rupinder Kaler August 17th 2020 04:30 PM

ਹੌਬੀ ਧਾਲੀਵਾਲ, ਕੁਲਵਿੰਦਰ ਬਿੱਲਾ ਤੋਂ ਬਾਅਦ ਪੰਜਾਬੀ ਇੰਡਸਟਰੀ ਦਾ ਇੱਕ ਹੋਰ ਸਿਤਾਰਾ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਿਆ ਹੈ । ਇੱਕ ਵੈੱਬ ਸਾਈਟ ਦੀ ਖ਼ਬਰ ਮੁਤਾਬਿਕ ਗੀਤਕਾਰ ਜਾਨੀ ਦਾ ਵੀ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ ਗਿਆ ਹੈ, ਜਿਹੜਾ ਕਿ ਪਾਜਟਿਵ ਆਇਆ ਹੈ । ਇਸ ਖ਼ਬਰ ਨੂੰ ਲੈ ਕੇ ਜਾਨੀ ਜਾਂ ਕਿਸੇ ਹੋਰ ਕਲਾਕਾਰ ਨੇ ਕੋਈ ਪੁਸ਼ਟੀ ਨਹੀਂ ਕੀਤੀ । ਖ਼ਬਰਾਂ ਦੀ ਮੰਨੀਏ ਤਾਂ ਜਾਨੀ ਮੁਹਾਲੀ ਦੇ ਜਿਸ ਇਲਾਕੇ ਵਿੱਚ ਰਹਿੰਦੇ ਹਨ ਉੱਥੇ 5 ਕੇਸਾਂ ਦੀ ਰਿਪੋਰਟ ਪਾਜਟਿਵ ਆਈ ਹੈ ।

https://www.instagram.com/p/CDvnu5bJNEb/

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗਾਇਕ ਕੁਲਵਿੰਦਰ ਬਿੱਲਾ ਵੀ ਇਸ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ ।

https://www.instagram.com/p/CDlBwCvJLvL/

ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਲਾਈਵ ਹੋ ਕੇ ਆਪਣੀ ਸਿਹਤ ਦਾ ਹਾਲ ਦੱਸਿਆ ਸੀ, ਜਦੋਂ ਕਿ ਇਸ ਤੋਂ ਪਹਿਲਾਂ ਹੌਬੀ ਧਾਲੀਵਾਲ ਵੀ ਇਸੇ ਵਾਇਰਸ ਦੀ ਲਪੇਟ ਵਿੱਚ ਆ ਕੇ ਲੁਧਿਆਣਾ ਦੇ ਕਿਸੇ ਹਸਪਤਾਲ ਵਿੱਚ ਇਲਾਜ਼ ਕਰਵਾ ਰਹੇ ਹਨ ।

https://www.instagram.com/p/CD1KjEOFtvU/

Related Post