ਇਸ ਚੀਜ਼ ਨੂੰ ਲੈ ਕੇ ਦੂਜੀ ਅਦਾਕਾਰਾ ਨਾਲ ਗੁੱਥਮ-ਗੁੱਥੀ ਹੋਈ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਡੇਜ਼

By  Rupinder Kaler July 14th 2020 02:20 PM

ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਡੇਜ਼ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ । ਉਹਨਾਂ ਦੀ ਫੋਟੋ ਤੇ ਵੀਡੀਓ ਦੇਖਦੇ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ । ਹਾਲ ਹੀ ਵਿੱਚ ਜੈਕਲੀਨ ਤੇ ਅਦਾਕਾਰਾ ਲੀਸਾ ਹੇਡਨ ਦਾ ਇੱਕ ਵੀਡੀਓ ਇੰਟਰਨੈੱਟ ਤੇ ਤਹਿਲਕਾ ਮਚਾ ਰਿਹਾ ਹੈ । ਇਸ ਵੀਡੀਓ ਵਿੱਚ ਜੈਕਲੀਨ ਤੇ ਲੀਸਾ ਜਹਾਜ਼ ਵਿੱਚ ਪਹਿਲਾਂ ਚੜ੍ਹਨ ਨੂੰ ਲੈ ਕੇ ਇੱਕ ਦੂਜੇ ਨਾਲ ਝਗੜਦੀਆਂ ਦਿਖਾਈ ਦੇ ਰਹੀਆਂ ਹਨ ।

https://www.instagram.com/p/B_ueQgKnKhR/

ਕਦੇ ਜੈਕਲੀਨ ਤੇ ਕਦੇ ਲੀਸਾ ਇੱਕ ਦੂਜੇ ਨੂੰ ਜਹਾਜ਼ ਤੇ ਚੜ੍ਹਨ ਤੋਂ ਰੋਕ ਰਹੀ ਹੈ ਤੇ ਫਿਰ ਇੱਕ ਦੂਜੇ ਨੂੰ ਖਿੱਚ ਰਹੀਆਂ ਹਨ ਇਸ ਦੇ ਨਾਲ ਹੀ ਇੱਕ ਦੂਜੇ ਨੂੰ ਮਾਰ ਵੀ ਰਹੀਆਂ ਹਨ । ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਲੋਕ ਇਸ ਤੇ ਕਮੈਂਟ ਵੀ ਕਰ ਰਹੇ ਹਨ ।

https://www.instagram.com/p/CCk2Hxkh-WE/?utm_source=ig_embed

ਤੁਹਾਨੂੰ ਦੱਸ ਦਿੰਦੇ ਹਾਂ ਕਿ ਜੈਕਲੀਨ ਨੇ ਫ਼ਿਲਮ ਅਲਾਦੀਨ ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਰਿਤੇਸ਼ ਦੇਸ਼ਮੁੱਖ ਦਿਖਾਈ ਦਿੱਤੇ ਸਨ । ਜਦੋਂ ਕਿ ਉਹਨਾਂ ਨੂੰ ਅਸਲ ਪਹਿਚਾਣ ਸਲਮਾਨ ਦੀ ਫ਼ਿਲਮ ਕਿੱਕ ਨਾਲ ਮਿਲੀ ਸੀ ।

https://www.instagram.com/p/B-MOyW9Hryf/

Related Post