ਕੋਰੋਨਾ ਕਾਲ ‘ਚ ਹੁਣ ਜੈਕਲੀਨ ਫਰਨਾਂਡੇਜ਼ ਨੇ ਚੁੱਕਿਆ ਲੋਕਾਂ ਦੀ ਮਦਦ ਦਾ ਬੀੜਾ, ਦੋ ਪਿੰਡ ਲਏ ਗੋਦ

By  Shaminder August 18th 2020 02:49 PM

ਕੋਰੋਨਾ ਕਾਲ ‘ਚ ਜਿੱਥੇ ਸੋਨੂੰ ਸੂਦ ਲੋਕਾਂ ਲਈ ਮਸੀਹਾ ਬਣ ਕੇ ਉੱਭਰੇ ਹਨ । ਉਨ੍ਹਾਂ ਨੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਘਰੋਂ ਘਰੀਂ ਪਹੁੰਚਾਇਆ ਸੀ । ਉਨ੍ਹਾਂ ਵੱਲੋਂ ਸਿਰਫ਼ ਲਾਕਡਾਊਨ ਦੌਰਾਨ ਹੀ ਲੋਕਾਂ ਦੀ ਮਦਦ ਨਹੀਂ ਕੀਤੀ ਜਾ ਰਹੀ, ਬਲਕਿ ਉਹ ਹਰ ਜ਼ਰੂਰਤਮੰਦ ਦੀ ਮਦਦ ਲਈ ਅੱਗੇ ਆਏ ਹਨ । ਜਿਸ ਕਿਸੇ ਨੂੰ ਜਿਸ ਚੀਜ਼ ਦੀ ਜ਼ਰੂਰਤ ਸੀ ਉਹ ਉਨ੍ਹਾਂ ਵੱਲੋਂ ਮੁਹੱਈਆ ਕਰਵਾਈ ਗਈ ।

https://www.instagram.com/p/5umT3xq-lh/

ਜਿਸ ਤੋਂ ਬਾਅਦ ਹੁਣ ਅਦਾਕਾਰਾ ਜੈਕਲੀਨ ਫਰਨਾਂਡੇਜ਼ ਵੀ ਕੋਰੋਨਾ ਕਾਲ ‘ਚ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ । ਉਸ ਨੇ ਮਹਾਰਾਸ਼ਟਰ ਦੇ ਦੋ ਪਿੰਡਾਂ ਨੂੰ ਗੋਦ ਲਿਆ ਹੈ ।ਜੈਕਲੀਨ ਨੇ ਮਹਾਰਾਸ਼ਟਰ ਦੇ ਦੋ ਪਿੰਡਾਂ ਨੂੰ ਤਿੰਨ ਸਾਲ ਲਈ ਸਪੋਰਟ ਕਰਨ ਦਾ ਫੈਸਲਾ ਲਿਆ ਹੈ।

https://www.instagram.com/p/CAkWAyWHIvH/

ਜੈਕਲੀਨ ਜਿਨ੍ਹਾਂ ਦੋ ਪਿੰਡ ਨੂੰ ਸਪੋਰਟ ਕਰੇਗੀ, ਉਨ੍ਹਾਂ ਦੀ ਕੁੱਲ ਅਬਾਦੀ 1550 ਹੈ ਤੇ ਇੱਥੋਂ ਦੇ ਲੋਕਾਂ ਦੇ ਖਾਣ-ਪੀਣ ਦਾ ਪ੍ਰਬੰਧ ਜੈਕਲੀਨ ਵੱਲੋਂ ਕੀਤਾ ਜਾਏਗਾ। ਖਾਸ ਤੌਰ 'ਤੇ ਜਿੱਥੇ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ, ਉੱਥੇ ਜ਼ਿਆਦਾ ਧਿਆਨ ਦਿੱਤਾ ਜਾਏਗਾ। 20 ਬੱਚਿਆਂ ਦਾ ਇਲਾਜ ਵੀ ਹੋਏਗਾ, ਕਿਚਨ ਗਾਰਡਨ ਸੈੱਟਅੱਪ ਵੀ ਕੀਤਾ ਜਾਏਗਾ।

https://www.instagram.com/p/B-roh34HcNo/

Related Post