ਜੈਕਲਿਨ ਫਰਨਾਂਡਿਸ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ

By  Gourav Kochhar May 12th 2018 08:51 AM

ਸਲਮਾਨ ਖ਼ਾਨ, ਜੈਕਲੀਨ ਫਰਨਾਂਡਿਸ Jacqueline Fernandez ਤੇ ਰੇਸ-3 ਦੀ ਪੂਰੀ ਸਟਾਰ ਕਾਸਟ ਨੇ ਸਲਮਾਨ ਦੇ ਘਰ ਆਪਣੀ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਦੀ ਖੁਸ਼ੀ ‘ਚ ਪਾਰਟੀ ਕੀਤੀ। ਇਹ ਪਾਰਟੀ ਸਲਮਾਨ Salman Khan ਦੇ ਘਰ ਹੀ ਹੋਈ ਜਿਸ ‘ਚ ਸਟਾਰ-ਕਾਸਟ ਨੇ ਜੰਮ ਕੇ ਮਨ ਪ੍ਰਚਾਵਾ ਕੀਤਾ। ਪਾਰਟੀ ਕਰੀਬ 10 ਵਜੇ ਸ਼ੁਰੂ ਹੋਈ ਅਤੇ 2:30 ਤਕ ਚੱਲੀ।

ਸਪਾਟਬੁਆਏ ਡਾਟ ਕਾਮ ਦੀ ਖ਼ਬਰ ਮੁਤਾਬਕ ਇਸ ਪਾਰਟੀ ਤੋਂ ਨਿਕਲਣ ਤੋਂ ਬਾਅਦ ਜੈਕਲੀਨ Jacqueline Fernandez  ਦਾ ਰਾਤ 2:45 ‘ਤੇ ਹੀ ਐਕਸੀਡੈਂਟ ਹੋ ਗਿਆ। ਜੈਕਲੀਨ ਦੀ ਕਾਰ ਨੂੰ ਇੱਕ ਆਟੋ ਰਿਕਸ਼ਾ ਵਾਲੇ ਨੇ ਟੱਕਰ ਮਾਰ ਦਿਤੀ। ਇਸ ਹਾਦਸੇ ‘ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਜੈਕਲੀਨ ਦੀ ਕਾਰ ਦੀ ਹੈੱਡ-ਲਾਈਟ ਜ਼ਰੂਰ ਟੁੱਟ ਗਈ ਹੈ।

.@Asli_Jacqueline Meets With An Accident In Bandra! ?? pic.twitter.com/NxdDxh7FwW

— SpotboyE (@Spotboye) May 11, 2018

ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ‘ਚ ਜੈਕਲੀਨ Jacqueline Fernandez  ਕਾਰ ‘ਚ ਬੈਠੀ ਹੈ ਤੇ ਡ੍ਰਾਈਵਰ ਕਾਰ ਦੀ ਜਾਂਚ ਕਰ ਰਿਹਾ ਹੈ।

Jacqueline

Related Post