ਜਗਦੀਪ ਸਿੱਧੂ ਨੇ ਦਿਲਜੀਤ ਦਾ ਵੀਡੀਓ ਸਾਂਝਾ ਕਰ ਕਿਹਾ, 'ਯੂ ਟਿਊਬ 'ਤੇ ਗਾਲਾਂ ਕੱਢਣੀਆਂ ਸੌਖੀਆਂ, ਫ਼ਿਲਮ ਰਿਲੀਜ਼ ਵੇਲੇ ਆ ਹਾਲ ਹੁੰਦਾ'

By  Aaseen Khan August 7th 2019 02:27 PM

ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਜਿੰਨ੍ਹਾਂ ਦੀ ਫ਼ਿਲਮ 'ਛੜਾ' ਸਾਲ 2019 ਦੀ ਸਭ ਤੋਂ ਵੱਡੀ ਹਿੱਟ ਪੰਜਾਬੀ ਫ਼ਿਲਮ ਬਣਕੇ ਸਾਹਮਣੇ ਆਈ ਹੈ। ਜਗਦੀਪ ਸਿੱਧੂ ਨੇ ਫ਼ਿਲਮ ਦੇ ਨਾਇਕ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸਾਂਝਾ ਕਰਕੇ ਸ਼ੋਸ਼ਲ ਮੀਡੀਆ 'ਤੇ ਗਲਤ ਕਮੈਂਟ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਹਨਾਂ ਵੀਡੀਓ ਦੀ ਕੈਪਸ਼ਨ 'ਚ ਲਿਖਿਆ 'ਸੁਣ ਲਾ ਤਾਈਂ ਆ ਹਾਲ ਹੁੰਦਾ ਫ਼ਿਲਮ ਰਿਲੀਜ਼ ਵੇਲੇ, ਬਹੁਤ ਸੁਫ਼ਨੇ ਬਹੁਤ ਮਿਹਨਤ ਅਤੇ ਬਹੁਤ ਪੈਸਾ ਲੱਗਿਆ ਹੁੰਦਾ ਤੇ ਯੂ ਟਿਊਬ 'ਤੇ ਕਮੈਂਟ ਕਰ ਕੇ ਗਾਲਾਂ ਕੱਢਣੀਆਂ ਬਹੁਤ ਸੌਖੀਆਂ, ਕਦੇ ਯੂ ਟਿਊਬ 'ਤੇ ਇੱਕ ਮਿੰਟ ਦਾ ਵੀਡੀਓ ਬਣਾ ਕੇ ਦੇਖੀ ਕਿੰਨ੍ਹਾਂ ਜ਼ੋਰ ਲੱਗਦਾ। ਦਿਲਜੀਤ ਦੋਸਾਂਝ  ਨੂੰ ਬਾਬਾ ਹਮੇਸ਼ਾ ਚੜ੍ਹਦੀਕਲਾ 'ਚ ਰੱਖੇ।"

 

View this post on Instagram

 

15 days to go #shadaa 21 June @diljitdosanjh ...

A post shared by Jagdeep Sidhu (@jagdeepsidhu3) on Jun 6, 2019 at 9:55am PDT

ਦੱਸ ਦਈਏ ਜਗਦੀਪ ਸਿੱਧੂ ਨੇ ਇਹ ਗੱਲ ਦਿਲਜੀਤ ਦੋਸਾਂਝ ਦੀ ਇੱਕ ਵੀਡੀਓ ਸਾਂਝੀ ਕਰਕੇ ਦਿੱਤੀ ਹੈ ਜਿਸ 'ਚ ਦਿਲਜੀਤ ਫ਼ਿਲਮ ਰਿਲੀਜ਼ ਸਮੇਂ ਦਾ ਆਪਣਾ ਅਨੁਭਵ ਦੱਸਦੇ ਨਜ਼ਰ ਆ ਰਹੇ ਹਨ। ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਇੱਕ ਪਾਸੇ ਉਹਨਾਂ ਦੀ ਫ਼ਿਲਮ ਰਿਲੀਜ਼ ਹੋ ਰਹੀ ਸੀ 'ਤੇ ਦੂਜੇ ਪਾਸੇ ਉਹਨਾਂ ਦਾ ਕੈਨੇਡਾ 'ਚ ਸ਼ੋਅ ਚੱਲ ਰਹੇ ਸਨ। ਫ਼ਿਲਮ ਦੇ ਚੱਲਣ ਨਾ ਚੱਲਣ ਦੀ ਸਿਰਦਰਦੀ ਦੇ ਚਲਦਿਆਂ ਦਿਲਜੀਤ ਦੋ ਦਿਨ ਤੱਕ ਸੌਂ ਨਹੀਂ ਸਕੇ।

ਹੋਰ ਵੇਖੋ : ਲਾਲ ਸਿੰਘ ਚੱਡਾ ਦੇ ਕਿਰਦਾਰ ਲਈ ਆਮਿਰ ਖ਼ਾਨ ਇਸ ਤਰ੍ਹਾਂ ਘਟਾਉਣਗੇ 20 ਕਿੱਲੋ ਵਜ਼ਨ

 

View this post on Instagram

 

“ JAPANI SOCH “ scene shoot .... from d days of #jattandjuliet i always want to work with this trio @anurag_singh_films @diljitdosanjh @neerubajwa .. ??.. Dream come true.. SHADAA 21 june 2019 .. ?

A post shared by Jagdeep Sidhu (@jagdeepsidhu3) on May 25, 2019 at 9:11pm PDT

ਜਗਦੀਪ ਸਿੱਧੂ ਨੇ ਇਸ ਪੋਸਟ ਰਾਹੀਂ ਕਲਾਕਾਰਾਂ ਵੱਲੋਂ ਕੀਤੀ ਮਿਹਨਤ 'ਤੇ ਗਲਤ ਕਮੈਂਟ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲਿਆ ਹੈ। ਜਗਦੀਪ ਸਿੱਧੂ ਦੇ ਨਿਰਦੇਸ਼ਨ 'ਚ ਬਣੀ ਛੜਾ ਫ਼ਿਲਮ ਜਿਸ 'ਚ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਮੁੱਖ ਭੂਮਿਕਾ 'ਚ ਸਨ 50 ਕਰੋੜ ਤੋਂ ਵੱਧ ਦਾ ਕਲੈਕਸ਼ਨ ਬਾਕਸ ਆਫ਼ਿਸ 'ਤੇ ਕਰ ਚੁੱਕੀ ਹੈ।

Related Post