ਜਗਦੇਵ ਮਾਨ ਦੇ ਲਿਖੇ ਇਸ ਗੀਤ ਨਾਲ ਗਿੱਪੀ ਗਰੇਵਾਲ ਦੀ ਮਿਊਜ਼ਿਕ ਇੰਡਸਟਰੀ 'ਚ ਬਣੀ ਸੀ ਪਹਿਚਾਣ 

By  Rupinder Kaler April 12th 2019 03:56 PM

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜਦੋਂ ਗੀਤਕਾਰਾਂ ਦਾ ਜ਼ਿਕਰ ਹੁੰਦਾ ਹੈ ਤਾਂ ਜਗਦੇਵ ਮਾਨ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ । ਜਗਦੇਵ ਮਾਨ ਦੀ ਕਲਮ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਹੀ ਹਿੱਟ ਗੀਤ ਦਿੱਤੇ ਹਨ । ਉਸ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ 'ਮਿੱਤਰਾਂ ਦੇ ਚਾਦਰੇ 'ਤੇ ਪਾ ਦੇ ਮੋਰਨੀ', 'ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਐ', 'ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ', 'ਆਪੇ ਪਤਾ ਲੱਗਜੂ ਕੀ ਹੁੰਦਾ ਪਿਆਰ ਨੀਂ', 'ਰਗ ਰਗ ਵਿੱਚ ਜੱਟ ਖ਼ੂਨ ਵਾਂਗੂ ਦੌੜੇ' ਹਰ ਇੱਕ ਦੀ ਜ਼ੁਬਾਨ ਤੇ ਆ ਜਾਂਦੇ ਹਨ ।

https://www.youtube.com/watch?v=0CI-7jAeguk

ਜਗਦੇਵ ਮਾਨ ਦੀ ਕਲਮ ਤੋਂ ਨਿਕਲੇ ਗਾਏ ਗਿੱਪੀ ਗਰੇਵਾਲ, ਹੰਸ ਰਾਜ ਹੰਸ, ਦਿਲਸ਼ਾਦ ਅਖ਼ਤਰ, ਸੁਰਜੀਤ ਬਿੰਦਰੱਖੀਆ, ਨਛੱਤਰ ਗਿੱਲ ਤੇ ਹੋਰ ਬਹੁਤ ਸਾਰੇ ਗਾਇਕ ਗਾ ਚੁੱਕੇ ਹਨ ਤੇ ਗਾਉਂਦੇ ਆ ਰਹੇ ਹਨ । ਜਗਦੇਵ ਮਾਨ ਦਾ ਕਹਿਣਾ ਹੈ ਕਿ ਉਸ ਦੇ ਕੁਝ ਗੀਤ ਛੋਟੀ ਉਮਰ ਵਿੱਚ ਹੀ ਬਹੁਤ ਮਕਬੂਲ ਹੋ ਗਏ ਸਨ ।

https://www.youtube.com/watch?v=yujlkL-ZRaM

ਪਰ ਜਗਦੇਵ ਮਾਨ ਨੂੰ ਗੀਤਕਾਰੀ ਦੇ ਖੇਤਰ ਵਿੱਚ ਉਦੋਂ ਪਹਿਚਾਣ ਮਿਲੀ ਜਦੋਂ ਉਸ ਨੂੰ ਆਪਣੇ ਗੀਤਾਂ ਨਾਲ ਗਿੱਪੀ ਗਰੇਵਾਲ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਲੈ ਕੇ ਆਏ ।

https://www.youtube.com/watch?v=Ti2pfgm6uos

ਜਗਦੇਵ ਮਾਨ ਨੇ ਗਿੱਪੀ ਨਾਲ ਲਗਭਗ 8 ਐਲਬਮ ਕੀਤੀਆਂ ਹਨ । ਇਸ ਤੋਂ ਇਲਾਵਾ ਜਗਦੇਵ ਨੇ ਯੁੱਧਵੀਰ ਮਾਣਕ ਲਈ ਵੀ ਕਈ ਗੀਤ ਲਿਖੇ । ਜਗਦੇਵ ਮਾਨ ਦੇ ਹਰ ਗੀਤ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ ਕਿਉਂਕਿ ਇਹ ਗੀਤ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਗੀਤ ਸਨ ।

https://www.youtube.com/watch?v=1-WSKJLPDtw

ਜਗਦੇਵ ਮਾਨ ਲੁਧਿਆਣਾ ਦੇ ਨਾਲ ਲੱਗਦੇ ਜਗਰਾਓਂ ਕਸਬੇ ਦਾ ਰਹਿਣ ਵਾਲਾ ਹੈ, ਇਸ ਲਈ ਉਸ ਦੇ ਹਰ ਗੀਤ ਵਿੱਚ ਉਸ ਦੇ ਪਿੰਡ ਸ਼ੇਖ ਦੌਲਤ ਦਾ ਜ਼ਿਕਰ ਹੁੰਦਾ ਹੈ । ਜਗਦੇਵ ਦੀ ਕਲਮ ਨੇ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ ਹੈ ।

Related Post