ਗੁੜ ਖਾਣ ਦੀ ਪਾ ਲਓ ਆਦਤ, ਇਹ ਬਿਮਾਰੀਆਂ ਰਹਿਣਗੀਆਂ ਦੂਰ

By  Rupinder Kaler September 7th 2020 05:34 PM

ਖਾਣਾ ਖਾਣ ਤੋਂ ਬਾਅਦ ਅਕਸਰ ਕੁਝ ਮਿੱਠਾ ਖਾਣ ਦਾ ਮਨ ਕਰਦਾ ਹੈ ਜੇਕਰ ਤੁਸੀਂ ਇਸ ਦੇ ਲਈ ਮਠਿਆਈ ਦੀ ਥਾਂ ਤੇ ਛੋਟਾ ਟੁੱਕੜਾ ਗੁੜ ਦਾ ਖਾ ਲਵੋ ਤਾਂ ਤੁਹਾਡੀ ਸਿਹਤ ਲਈ ਇਹ ਬਹੁਤ ਫਾਇਦੇਮੰਦ ਹੋਵੇਗਾ । ਇਸ ਆਰਟੀਕਲ ਵਿੱਚ ਜਾਣਦੇ ਹਾਂ ਗੁੜ ਖਾਣ ਦੇ ਫਾਇਦੇ ।

ਪਾਚਨ ਸ਼ਕਤੀ ਵਧਾਉਂਦਾ ਹੈ

ਖਾਣਾ ਖਾਣ ਤੋਂ ਬਾਅਦ ਗੁੜ ਖਾਣ ਨਾਲ ਪਾਚਨ ਸ਼ਕਤੀ ਵੱਧਦੀ ਹੈ । ਇਹ ਸਰੀਰ ਵਿੱਚ ਜਾ ਕੇ ਕੁਝ ਇਸ ਤਰ੍ਹਾਂ ਦੇ ਤੱਤ ਬਨਾਉਂਦਾ ਹੈ ਜਿਹੜੇ ਖਾਣਾ ਪਚਾਉਣ ਵਿੱਚ ਮਦਦ ਕਰਦੇ ਹਨ । ਜਿਨ੍ਹਾਂ ਲੋਕਾਂ ਨੂੰ ਕਬਜ਼ ਰਹਿੰਦੀ ਹੈ ਉਹਨਾਂ ਨੂੰ ਗੁੜ ਖਾਣਾ ਚਾਹੀਦਾ ਹੈ ।

ਅਨੀਮੀਆ ਨੂੰ ਰੱਖਦਾ ਹੈ ਦੂਰ

Folic Acid ਤੇ Iron  ਦੀ ਕਮੀ ਨਾਲ ਅਨੀਮੀਆ ਵਰਗੀ ਬਿਮਾਰੀ ਹੁੰਦੀ ਹੈ । ਇਹ ਦੋਵੇਂ ਤੱਤ ਗੁੜ ਵਿੱਚ ਹੁੰਦੇ ਹਨ, ਇਸ ਲਈ ਅਨੀਮੀਆ ਤੋਂ ਬਚਣ ਲਈ ਗੁੜ ਖਾਣਾ ਚਾਹੀਦਾ ਹੈ ।

ਖੂਨ ਨੂੰ ਸਾਫ ਕਰਨ ’ਚ ਕਰਦਾ ਹੈ ਮਦਦ

ਇਸ ਵਿੱਚ ਮੌਜੂਦ ਆਇਰਨ ਸਾਡੇ ਖੂਨ ਵਿੱਚ ਹਿਮੋਗਲੋਬਿਨ ਦੀ ਮਾਤਰਾ ਨੂੰ ਵਧਾਵਾ ਦਿੰਦਾ ਹੈ ਤੇ ਇਸ ਨੂੰ ਸਾਫ ਕਰਦਾ ਹੈ ।

ਚਮੜੀ ਨੂੰ ਰੱਖਦਾ ਹੈ ਠੀਕ

ਗੁੜ ਖਾਣ ਨਾਲ ਸਾਡੇ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ । ਜਿਸ ਨਾਲ ਚਮੜੀ ਠੀਕ ਰਹਿੰਦੀ ਹੈ ਤੇ ਚਮਕਦਾਰ ਰਹਿੰਦੀ ਹੈ ।

ਅੰਤੜੀਆਂ ਨੂੰ ਰੱਖਦਾ ਹੈ ਠੀਕ

ਇਸ ਵਿੱਚ ਮੌਜੂਦ ਮੈਗਨੀਸ਼ੀਅਮ ਸਾਡੇ ਢਿੱਡ ਦੀਆਂ ਅੰਤੜੀਆਂ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ ।

ਬਲੱਡ ਪ੍ਰੈਸ਼ਰ ਨੂੰ ਰੱਖਦਾ ਹੈ ਠੀਕ

ਗੁੜ ਵਿੱਚ ਪੋਟਾਸੀਅਮ ਤੇ ਸੋਡੀਅਮ ਹੁੰਦਾ ਹੈ, ਜਿਹੜਾ ਕਿ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਦਾ ਹੈ ।

ਜੋੜਾ ਦੇ ਦਰਦ ਲਈ ਠੀਕ

ਰੋਜਾਨਾ ਗੁੜ ਖਾਣ ਨਾਲ ਗੋਡਿਆਂ ਦਾ ਦਰਦ ਦੂਰ ਹੋ ਸਕਦਾ ਹੈ ।

ਸਾਹ ਦੀਆਂ ਬਿਮਾਰੀਆਂ ਰੱਖਦਾ ਹੈ ਦੂਰ

ਸਾਹ ਨਾਲ ਸਬੰਧਿਤ ਬਿਮਾਰੀਆਂ ਨੂੰ ਦੂਰ ਰੱਖਣਾ ਹੈ ਤਾਂ ਗੁੜ ਖਾਓ, ਇਸ ਨੂੰ ਖਾਣ ਨਾਲ ਸਾਡੀ ਸਾਹ ਪ੍ਰਣਾਲੀ ਨਾਲ ਜੁੜੇ ਅੰਗ ਸਾਫ ਹੁੰਦੇ ਹਨ ।

Related Post