ਮੌਤ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਤੇ ਅੰਕਿਤਾ ਦਾ ਇਹ ਰੋਮਾਂਟਿਕ ਗੀਤ ਹੋ ਰਿਹਾ ਵਾਇਰਲ

By  Shaminder July 3rd 2020 11:53 AM

ਸੁਸ਼ਾਂਤ ਸਿੰਘ ਰਾਜਪੂਤ ਭਾਵੇਂ ਇਸ ਦੁਨੀਆ ‘ਤੇ ਨਹੀਂ ਰਹੇ, ਪਰ ਉਨ੍ਹਾਂ ਦੇ ਵੀਡੀਓਜ਼ ਅਤੇ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਦੇ ਇੱਕ ਸ਼ੋਅ ਪਵਿੱਤਰ ਰਿਸ਼ਤਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਵੇਖਣ ਨੂੰ ਮਿਲ ਰਹੀ ਹੈ । ਹਾਲਾਂਕਿ ਇਹ ਗਾਣਾ ਸ਼ੋਅ ‘ਚ ਕਦੇ ਵੀ ਰਿਲੀਜ਼ ਨਹੀਂ ਸੀ ਹੋਇਆ ਪਰ ਹੁਣ ਇਹ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।

ਪ੍ਰਸ਼ੰਸਕ ਵੀ ਦੋਵਾਂ ਦੀ ਜੋੜੀ ਨੂੰ ਖੂਬ ਮਿਸ ਕਰ ਰਹੇ ਹਨ । ਇਸ ਤੋਂ ਇਲਾਵਾ ਯੂਟਿਊਬ ‘ਤੇ ਵੀ ਇਸ ਗਾਣੇ ਨੂੰ ਕਾਫੀ ਵਿਊਜ਼ ਮਿਲ ਰਹੇ ਹਨ । ਦੱਸ ਦਈਏ ਕਿ ਇਸ ਸ਼ੋਅ ਦੇ ਦੌਰਾਨ ਹੀ ਸੁਸ਼ਾਂਤ ਅਤੇ ਅੰਕਿਤਾ ਇੱਕ ਦੂਜੇ ਨੂੰ ਮਿਲੇ ਸਨ ਅਤੇ ਇੱਥੋਂ ਹੀ ਦੋਵਾਂ ਦੀ ਦੋਸਤੀ ਹੋਈ ।

https://www.instagram.com/p/B1csz7FDyf2/

ਕਈ ਸਾਲਾਂ ਤੱਕ ਦੋਵੇਂ ਇੱਕਠੇ ਰਹੇ ਸਨ ਪਰ ਬਾਅਦ ‘ਚ ਦੋਨਾਂ ਦਾ ਬ੍ਰੇਕਅੱਪ ਹੋ ਗਿਆ । ਸੁਸ਼ਾਂਤ ਅੰਕਿਤਾ ਦੇ ਨਾਲ ਹੀ ਰਹਿਣਾ ਚਾਹੁੰਦੇ ਸਨ ਜਦੋਂ ਉਹ ਅੰਕਿਤਾ ਦੇ ਨਾਲ ਰਿਲੇਸ਼ਨਸ਼ਿਪ ‘ਚ ਸਨ । ਸੁਸ਼ਾਂਤ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਉਹ ਅੰਕਿਤਾ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਲੈ ਕੇ ਕੋਈ ਵੀ ਚਾਂਸ ਨਹੀਂ ਲੈਣਾ ਚਾਹੁੰਦੇ ।

Related Post