ਜਲੰਧਰ ਦੇ ਰਹਿਣ ਵਾਲੇ ਐਕਟਰ ਬਲਰਾਜ ਸਿਆਲ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਗੁਪਚੁੱਪ ਤਰੀਕੇ ਨਾਲ ਰਚਾਇਆ ਸੀ ਵਿਆਹ

By  Shaminder September 19th 2020 10:26 AM

ਐਕਟਰ ਅਤੇ ਪ੍ਰਸਿੱਧ ਰਿਆਲਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ‘ਚ ਨਜ਼ਰ ਆ ਚੁੱਕੇ ਬਲਰਾਜ ਸਿਆਲ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਹਾਲਾਂਕਿ ਉਨ੍ਹਾਂ ਦਾ ਵਿਆਹ ਕਈ ਦਿਨ ਪਹਿਲਾਂ ਹੋ ਚੁੱਕਿਆ ਹੈ ।ਪਰ ਇਸ ਵਿਆਹ ਦੀ ਕਿਸੇ ਨੂੰ ਵੀ ਭਿਣਕ ਤੱਕ ਨਹੀਂ ਸੀ ਲੱਗ ਸਕੀ। ਬਲਰਾਜ ਸਿਆਲ ਨੇ ਬਹੁਤ ਹੀ ਗੁੱਪਚੁੱਪ ਤਰੀਕੇ ਨਾਲ ਵਿਆਹ ਕਰਵਾਇਆ ਹੈ । ਜਿਸ ਦੀਆਂ ਕੁਝ ਅਣਵੇਖੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ।

ਹੋਰ ਪੜ੍ਹੋ : ਸਪਨਾ ਚੌਧਰੀ ਨੇ ਦਿਖਾਇਆ ਪੀਟੀਸੀ ਫ਼ਿਲਮ ਅਵਾਰਡ ਵਿਚ ਆਪਣਾ ਜਲਵਾ, ਵੇਖੋ ਤਸਵੀਰਾਂ

Balraj SyalBalraj Syal

ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ ‘ਚ ਬਲਰਾਜ ਸਿਆਲ ਅਤੇ ਦੀਪਤੀ ਤੁਲੀ ਅਗਨੀ ਦੇ ਦੁਆਲੇ ਫੇਰੇ ਲੈਂਦੇ ਹੋਏ ਨਜ਼ਰ ਆ ਰਹੇ ਨੇ ਜਦੋਂਕਿ ਦੂਜੀ ਤਸਵੀਰ ‘ਚ ਬਲਰਾਜ ਦੀ ਪਤਨੀ ਬਣੀ ਦੀਪਤੀ ਨਾਲ ਵਿਖਾਈ ਦੇ ਰਹੇ ਨੇ ਅਤੇ ਤੀਜੀ ਤਸਵੀਰ ‘ਚ ਦੀਪਤੀ ਬਲਰਾਜ ਦੇ ਮੋਢੇ ‘ਤੇ ਆਪਣਾ ਸਿਰ ਰੱਖੀ ਨਜ਼ਰ ਆ ਰਹੀ ਹੈ ।

Balraj Syal Balraj Syal

ਬਲਰਾਜ ਸਿਆਲ ਅਤੇ ਦੀਪਤੀ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਬਲਰਾਜ ਨੇ ਇੱਕ ਵਾਰ ਕਿਸੇ ਇੰਟਰਵਿਊ ‘ਚ ਦੱਸਿਆ ਸੀ ਕਿ ‘ਜੁਲਾਈ 2019 ‘ਚ ਅਸੀਂ ਸ਼ੂਟ ਦੇ ਸਿਲਸਿਲੇ ‘ਚ ਚੰਡੀਗੜ੍ਹ ਗਏ ਸੀ ਅਤੇ ਦੀਪਤੀ ਤੁਲੀ ਉੱਥੇ ਸ਼ੋਅ ‘ਚ ਆਪਣੇ ਬੈਂਡ ਦੇ ਨਾਲ ਪਰਫਾਰਮ ਕਰ ਰਹੀ ਸੀ ।

 

View this post on Instagram

 

Here are some unseen pictures of @balrajsyal and @deeptitulimusic ‘s lockdown wedding to brighten up your day ?!! The couple tied the knot on 7th August in Jalandhar, don’t they look just adorable together? #Balraj #DeeptiTuli #weddingbells #unseenimages #lockdownwedding #happycouple #couplegoals #weddingpictures #happymarraige #jalamdhar #7thAugust #adorable

A post shared by Viral Bhayani (@viralbhayani) on Sep 18, 2020 at 3:12am PDT

ਪਹਿਲੀ ਨਜ਼ਰ ‘ਚ ਹੀ ਦੀਪਤੀ ਮੈਨੂੰ ਪਸੰਦ ਆ ਗਈ ਸੀ । ਪਰ ਸ਼ਾਇਦ ਮੈਂ ਉਸ ਨੂੰ ਪਸੰਦ ਨਹੀਂ ਆਇਆ ਸੀ ਨਹੀਂ ਤਾਂ ਉਹ ਮੇਰੇ ਮੈਸੇਜ ਦਾ ਜਵਾਬ ਜ਼ਰੂਰ ਦਿੰਦੀ ।ਇਸ ਤੋਂ ਬਾਅਦ ਵੀ ਮੈਂ ਉਸ ਨੂੰ ਮੈਸੇਜ ਕਰਦਾ ਰਿਹਾ ।

Balraj Syal Wedding Balraj Syal Wedding

ਇਸੇ ਦੌਰਾਨ ਮੈਂ ਤੁਰਕੀ ਅਤੇ ਗਰੀਸ ਗਿਆ ਤਾਂ ਸਾਡੇ ਦਰਮਿਆਨ ਲੰਬੀ ਗੱਲਬਾਤ ਹੋਣ ਲੱਗ ਪਈ ਸੀ ।ਵਾਪਸ ਆਉੇਣ ‘ਤੇ ਮੈਂ ਉਸ ਨੂੰ ਦੋ ਵਾਰ ਮਿਲਿਆ ਅਤੇ ਆਪਣੇ ਜਨਮ ਦਿਨ ‘ਤੇ ਵਿਆਹ ਲਈ ਉਸ ਨੂੰ ਪ੍ਰਪੋਜ਼ ਕਰ ਦਿੱਤਾ ਸੀ ।

ਬਲਰਾਜ ਸਿਆਲ ਨੇ ਅੱਗੇ ਦੱਸਿਆ ਕਿ ਲਾਕਡਾਊਨ ਤੋਂ ਕੁਝ ਦਿਨ ਪਹਿਲਾਂ ਹੀ ਪਰਿਵਾਰ ‘ਚ ਸਾਡੇ ਰਿਸ਼ਤੇ ਦੀ ਗੱਲ ਚੱਲੀ ਅਤੇ ਕੁੰਡਲੀਆਂ ਮਿਲਾਈਆਂ ਗਈਆਂ । ਖਾਸ ਗੱਲ ਇਹ ਹੈ ਕਿ ਜਲੰਧਰ ‘ਚ ਮੇਰੇ ਘਰ ਤੋਂ ਮਹਿਜ਼ 15 ਮਿੰਟ ਦੀ ਦੂਰੀ ਤੇ ਹੀ ਉਸ ਦਾ ਘਰ ਹੈ ਅਤੇ ਏਨਾਂ ਕੁ ਫਾਸਲਾ ਹੀ ਕਵਰ ਕਰਨ ‘ਤੇ ਹੀ ਸਾਨੂੰ ਏਨਾਂ ਸਮਾਂ ਲੱਗ ਗਿਆ’ ।

Related Post