ਜਲਦੀ ਹੀ ਦੇਖਣ ਨੂੰ ਮਿਲੇਗੀ ਤਾਪਸੀ ਪੰਨੂ ਅਤੇ ਦਿਲਜੀਤ ਦੋਸਾਂਝ ਦੀ ਜੋੜੀ

By  Pradeep Singh September 20th 2017 07:08 AM

ਦਿਲਜੀਤ ਦੋਸਾਂਝ ਇਕ ਤੋਂ ਬਾਅਦ ਇਕ ਸਫ਼ਲਤਾ ਦੀ ਪੌੜੀਆਂ ਚੜ੍ਹਦੇ ਜਾ ਰਹੇ ਨੇ |

ਹੁਣ ਦਿਲਜੀਤ ਦੋਸਾਂਝ ਆਪਣੀ ਅਗਲੀ ਫ਼ਿਲਮ ਦੇ ਵਿੱਚ ਸਲਮਾਨ ਖ਼ਾਨ ਨੂੰ ਟੱਕਰ ਦੇਣ ਜਾ ਰਹੇ ਨੇ | ਜੀ ਹਾਂ ਪੰਜਾਬੀ ਇੰਡਸਟਰੀ ਦੀ ਟਾਪ ਅਦਾਕਾਰਾਂ ਦੇ ਨਾਲ ਰੋਮਾਂਸ ਕਰਨ ਤੋਂ ਬਾਅਦ ਹੁਣ ਦਿਲਜੀਤ ਬਾਲੀਵੁੱਡ 'ਚ ਤਾਪਸੀ ਪੰਨੂ ਦੇ ਨਾਲ ਰੋਮਾਂਸ ਕਰਦੇ ਹੋਏ ਨਜ਼ਰ ਆਉਣਗੇ ‘ਤੇ ਖਾਸ ਗੱਲ ਇਹ ਹੈ ਕਿ ਜਿਵੇਂ ਸੁਲਤਾਨ ਵਿਚ ਸਲਮਾਨ ਖ਼ਾਨ ਨੂੰ ਕੁੜੀ ਨੇ ਇਕ ਸਹੀ ਰਾਹ ਦਿਖਾਈ ਸੀ, ਦਿਲਜੀਤ ਦੀ ਇਸ ਫ਼ਿਲਮ ਵਿਚ ਵੀ ਉਨ੍ਹਾਂ ਨੂੰ ਤਾਪਸੀ ਦੇਸ਼ ਦੇ ਲਈ ਕੁਝ ਕਰ ਦਿਖਾਉਣ ਦੇ ਲਈ ਪ੍ਰੇਰਿਤ ਕਰਦੀ ਹੋਈ ਨਜ਼ਰ ਆਏਗੀ |

Related Post