ਬਾਲੀਵੁੱਡ 'ਚ ਇਹਨਾਂ ਲੋਕਾਂ ਦਾ ਚੱਲਦਾ ਸੀ ਸਿੱਕਾ, ਪਰ ਅੰਤ ਹੋਇਆ ਬਹੁਤ ਬੁਰਾ

By  Rupinder Kaler April 2nd 2019 04:04 PM

ਬਾਲੀਵੁੱਡ ਜਿਸ ਦੀ ਚਮਕ ਦਮਕ ਹਰ ਇੱਕ ਨੂੰ ਆਪਣੇ ਵੱਲ ਖਿਚਦੀ ਹੈ । ਪਰ ਇਸ ਚਮਕ ਦਾ ਇੱਕ ਪੱਖ ਅਜਿਹਾ ਵੀ ਹੈ ਜਿਸ ਨੂੰ ਗੁੰਮਨਾਮੀ ਦਾ ਹਨੇਰਾ ਕਹਿੰਦੇ ਹਨ । ਲਾਈਮਲਾਈਟ ਦੀ ਇਸ ਦੁਨੀਆ ਦੇ ਕੁਝ ਚਿਹਰੇ ਅਜਿਹੇ ਵੀ ਸਨ ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਹਰ ਇੱਕ ਨੂੰ ਕੀਲ ਕੇ ਰੱਖ ਦਿਤਾ ਸੀ । ਪਰ ਜਦੋਂ ਇਹਨਾਂ ਦਾ ਅੰਤ ਆਇਆ ਤਾਂ ਇਹ ਸਮਾਂ ਬਹੁਤ ਹੀ ਦੁੱਖਦਾਈ ਸੀ । ਇਹਨਾਂ ਚਿਹਰਿਆਂ ਵਿੱਚ ਸਭ ਤੋਂ ਪਹਿਲਾ ਨਾਂ ਮੀਨਾ ਕੁਮਾਰੀ ਦਾ ਆਉਂਦਾ ਹੈ ।

Meena_Kumari Meena_Kumari

ਆਪਣੇ ਜ਼ਮਾਨੇ 'ਚ ਸਭ ਤੋਂ ਖ਼ੂਬਸੂਰਤ ਅਤੇ ਵਧੀਆ ਅਦਾਕਾਰੀ ਦੀ ਮਾਲਕ ਮੀਨਾ ਕੁਮਾਰੀ ਨੂੰ ਵੀ ਸ਼ਰਾਬ ਨੇ ਬਰਬਾਦ ਕਰ ਦਿੱਤਾ ਸੀ । ਸ਼ਰਾਬ ਦੇ ਨਸ਼ੇ ਦੀ ਆਦੀ ਹੋਈ ਇਹ ਹੀਰੋਇਨ ਆਪਣੇ ਪਰਸ ਵਿੱਚ ਵੀ ਸ਼ਰਾਬ ਦੀਆਂ ਬੋਤਲਾਂ ਰੱਖਣ ਲੱਗੀ ਸੀ । ਸ਼ਰਾਬ ਉਸ ਨੂੰ ਅੰਦਰਂੋ ਅੰਦਰੀ ਖਾਈ ਜਾ ਰਹੀ ਸੀ ਤੇ ਆਖਿਰ ਸਾਲ 1972 i ਵਿੱਚ ਸਿਰਫ਼ 40 ਸਾਲ ਦੀ ਉਮਰ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ।

manto manto

ਇਸ ਲਿਸਟ ਵਿੱਚ ਦੂਜੇ ਨੰਬਰ ਤੇ ਆਉਂਦੇ ਹਨ ਸਾਅਦਤ ਹਸਨ ਮੰਟੋ । ਮੰਟੋ ਵੀ ਮੀਨਾ ਕੁਮਾਰੀ ਵਾਂਗ ਸ਼ਰਾਬ ਤੇ ਸਿਗਰੇਟ ਦੇ ਨਸ਼ੇ ਅੱਗੇ ਜ਼ਿੰਦਗੀ ਦੀ ਜੰਗ ਹਾਰ ਗਏ ਸਨ । ਮੰਟੋ ਨੂੰ ਨਸ਼ੇ ਦੀ ਇਸ ਲਤ ਕਰਕੇ ਹਸਪਤਾਲ ਅਤੇ ਪਾਗਲਖਾਨੇ ਵਿੱਚ ਵੀ ਭਰਤੀ ਹੋਣਾ ਪਿਆ ਸੀ । ਉਹ ਅਕਸਰ ਆਪਣੇ ਨਸ਼ੇ ਦੀ ਇਸ ਲਤ ਬਾਰੇ ਕਹਿੰਦੇ ਸਨ, ''ਜ਼ਿੰਦਗੀ ਜੇਕਰ ਪ੍ਰਹੇਜ਼ ਵਿੱਚ ਲੰਘਦੀ ਜਾਵੇ ਤਾਂ ਇਹ ਇਕ ਕੈਦ ਹੈ ਅਤੇ ਜੇਕਰ ਬਦਪ੍ਰਹੇਜ਼ੀ ਵਿੱਚ ਗੁਜ਼ਾਰੀ ਜਾਵੇ ਤਾਂ ਵੀ ਕੈਦ ਹੈ, ਮਤਲਬ ਦੋਵਾਂ ਵਿੱਚ ਕੋਈ ਫ਼ਰਕ ਨਹੀਂ ਹੈ। ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਜ਼ੁਰਾਬ ਦੇ ਧਾਗੇ ਦਾ ਇੱਕ ਸਿਰਾ ਫੜ ਕੇ ਉਧੇੜੇ ਜਾਣਾ ਹੈ ਅਤੇ ਬਸ।'' ਇਸੇ ਕਰਕੇ ਉਸ ਨੇ ਪੂਰੀ ਜ਼ਿੰਦਗੀ ਸ਼ਰਾਬ ਦਾ ਸਾਥ ਨਹੀਂ ਛੱਡਿਆ ਤੇ ਉਹ ਮਹਿਜ 43 ਸਾਲ ਦੀ ਉਮਰ ਵਿੱਚ ਹੀ ਇਸ ਦੁਨੀਆ ਨੂੰ  ਅਲਵਿਦਾ ਕਹਿ ਗਏ ਸਨ ।

Jan Nisar Akhtar Jan Nisar Akhtar

ਇਸੇ ਤਰ੍ਹਾਂ ਦੀ ਇੱਕ ਹੋਰ ਮਹਾਨ ਹਸਤੀ ਸੀ ਜਾਂਨਿਸਾਰ ਅਖ਼ਤਰ, ਉਹਨਾਂ ਦਾ ਅੰਤ ਵੀ ਬਹੁਤ ਭਿਆਨਕ ਹੋਇਆ ।ਜਾਂਨਿਸਾਰ ਅਖ਼ਤਰ ਮਸ਼ਹੂਰ ਬਾਲੀਵੁੱਡ ਗੀਤਕਾਰ ਜਾਵੇਦ ਅਖ਼ਤਰ ਦੇ ਪਿਤਾ ਸਨ। ਜਾਂਨਿਸਾਰ ਅਖ਼ਤਰ ਬਾਲੀਵੁੱਡ ਨੂੰ ਬਹੁਤ ਹੀ ਨਾ ਭੁੱਲਣ ਵਾਲੇ ਗੀਤ ਦਿੱਤੇ ਸਨ । ਜਾਂਨਿਸਾਰ ਅਖ਼ਤਰ ਅਕਸਰ ਸ਼ਰਾਬ ਦੇ ਨਸ਼ੇ ਵਿੱਚ ਰਹਿੰਦੇ ਸਨ ।ਜਾਂਨਿਸਾਰ ਅਖ਼ਤਰ  ਦਾ 19 ਅਗਸਤ, 1976 ਨੂੰ ਦਿਲ ਦੇ ਦੌਰਾ ਪੈਣ ਨਾਲ ਦਿਹਾਂਤ ਹੋਇਆ ਸੀ । ਉਹਨਾਂ ਬਾਰੇ ਵੀ ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਉਹ ਸ਼ਰਾਬ ਪੀਣ ਦੇ ਆਦੀ ਨਾ ਹੁੰਦੇ ਤਾਂ ਸ਼ਾਇਦ ਏਨੀ ਛੇਤੀ ਇਸ ਫਾਨੀ ਦੁਨੀਆ ਤੋਂ ਨਾਂ ਜਾਂਦੇ ।

sanjeev sanjeev

ਸੰਜੀਵ ਕੁਮਾਰ ਬਾਲੀਵੁੱਡ ਦੇ ਉਹਨਾਂ ਅਦਾਕਾਰਾਂ ਵਿੱਚ ਆਉਂਦੇ ਹਨ ਜਿਹਨਾਂ ਨੂੰ ਉਹਨਾਂ ਦੀ ਅਦਾਕਾਰੀ ਲਈ ਜਾਣਿਆ ਜਾਂਦਾ ਹੈ । ਸੰਜੀਵ ਕੁਮਾਰ ਵੀ ਸ਼ਰਾਬ ਪੀਣ ਦੇ ਸ਼ੌਕੀਨ ਸਨ। ਇਸ਼ਕ ਵਿੱਚ ਮਿਲੀਆਂ ਨਾਕਾਮੀਆਂ ਨੇ ਉਹਨਾਂ ਨੂੰ ਸ਼ਰਾਬ ਦੀ ਲਤ ਲਗਾ ਦਿੱਤੀ ਸੀ । ਹਰ ਵੇਲੇ ਸ਼ਰਾਬ ਵਿੱਚ ਟਲੀ ਰਹਿਣ ਨਾਲ ਉਨ੍ਹਾਂ ਦੀ ਹਾਲਤ ਵਿਗੜਦੀ ਜਾ ਰਹੀ ਸੀ। ਸਾਲ 1985 ਵਿੱਚ ਸਿਰਫ਼ 47 ਸਾਲ  ਦੀ ਉਮਰ ਵਿੱਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ।

Amjad Khan Amjad Khan

ਬਾਲੀਵੁੱਡ ਦੇ ਗੱਬਰ ਸਿੰਘ ਯਾਨੀ ਅਮਜਦ ਖਾਨ ਚਾਹ ਪੀਣ ਦੇ ਏਨੇ ਸ਼ੌਕੀਨ ਸਨ ਕਿ ਉਨ੍ਹਾਂ ਦੀ ਇਹ ਆਦਤ ਸ਼ਰਾਬ ਦੇ ਨਸ਼ੇ ਤੋਂ ਵੀ ਭਿਆਨਕ ਸੀ ।ਅਮਜਦ ਖਾਨ ਹਰ ਰੋਜ਼ 25 ਤੋਂ 30 ਕੱਪ ਚਾਹ ਪੀਂਦੇ ਸਨ ।  ਸਾਲ 1986 ਵਿੱਚ ਉਨ੍ਹਾਂ ਦਾ ਇੱਕ ਐਕਸੀਡੈਂਟ ਹੋਇਆ ਤਾਂ ਉਹ ਘਰ ਬੈਠ ਗਏ ।ਜਿਸ ਕਰਕੇ ਉਹਨਾਂ ਦੇ ਬੇਤਹਾਸ਼ਾ ਵਜ਼ਨ ਵੱਧਣ ਲੱਗਾ ਸੀ ।  ਸਾਲ 1992 ਵਿੱਚ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ।

Related Post