ਬਨਾਰਸ ਦੀਆਂ ਗਲੀਆਂ ਵਿੱਚ ਮੂੰਹ ਛੁਪਾ ਕੇ ਘੁੰਮ ਰਹੀ ਹੈ ਸ਼੍ਰੀ ਦੇਵੀ ਦੀ ਧੀ ਜਾਹਨਵੀ ਕਪੂਰ, ਸੋਸ਼ਲ ਮੀਡੀਆਂ ਤੇ ਤਸਵੀਰਾਂ ਵਾਇਰਲ

By  Rupinder Kaler December 16th 2019 10:42 AM

ਬਾਲੀਵੁੱਡ ਦੇ ਸਿਤਾਰੇ ਜਿੱਥੇ ਵੀ ਜਾਂਦੇ ਹਨ ਉੱਥੇ ਲੋਕਾਂ ਦੀ ਭੀੜ ਇੱਕਠੀ ਹੋ ਜਾਂਦੀ ਹੈ ਇਸ ਭੀੜ ਤੋਂ ਬਚਣ ਲਈ ਕਈ ਵਾਰ ਇਹਨਾਂ ਸਿਤਾਰਿਆਂ ਨੂੰ ਆਪਣਾ ਮੂੰਹ ਛੁਪਾਉਣਾ ਵੀ ਪੈਂਦਾ ਹੈ । ਕਦੇ ਸਾਰਾ ਅਲੀ ਖ਼ਾਨ ਬੁਰਕੇ ਵਿੱਚ ਨਿਕਲਦੀ ਹੈ ਤੇ ਕਦੇ ਕਾਰਤਿਕ ਆਰਿਆਨ ਆਪਣੀ ਲੁੱਕ ਬਦਲ ਕੇ ਘੁੰਮਦੇ ਦਿਖਾਈ ਦਿੰਦੇ ਹਨ ।ਹਾਲ ਹੀ ਵਿੱਚ ਇੱਕ ਹੋਰ ਅਦਾਕਾਰਾ ਨੇ ਅਜਿਹਾ ਕੀਤਾ ਹੈ, ਤੇ ਇਹ ਅਦਾਕਾਰਾ ਬਨਾਰਸ ਦੀਆਂ ਗਲੀਆਂ ਵਿੱਚ ਆਪਣੇ ਦੋਸਤਾਂ ਨਾਲ ਘੁੰਮਦੀ ਦਿਖਾਈ ਦਿੱਤੀ ਹੈ ।

https://www.instagram.com/p/B6EE-QhF4JY/?utm_source=ig_embed&utm_campaign=loading

ਪਰ ਉਹ ਵੀ ਕੈਮਰੇ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕੀ । ਇਹ ਕੋਈ ਹੋਰ ਨਹੀਂ ਸ਼੍ਰੀ ਦੇਵੀ ਤੇ ਬੋਨੀ ਕਪੂਰ ਧੀ ਜਾਹਨਵੀ ਕਪੂਰ ਹੈ । ਜਾਹਨਵੀ ਏਨੀਂ ਦਿਨੀਂ ਆਪਣੇ ਦੋਸਤਾਂ ਨਾਲ ਬਨਾਰਸ ਦੀਆਂ ਗਲੀਆਂ ਵਿੱਚ ਘੁੰਮ ਰਹੀ ਹੈ । ਇਸ ਦੀ ਜਾਣਕਾਰੀ ਜਾਹਨਵੀਂ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਹੈ ।

ਜਾਹਨਵੀ ਲਗਾਤਾਰ ਆਪਣੇ ਇੰਸਟਾਗ੍ਰਾਮ ਤੇ ਸਟੋਰੀ ਅੱਪਡੇਟ ਕਰ ਰਹੀ ਹੈ । ਜਾਹਨਵੀ ਇੱਥੇ ਰਿਕਸ਼ੇ ਤੇ ਘੁੰਮ ਰਹੀ ਹੈ ਤੇ ਇੱਥੋਂ ਦੇ ਪਕਵਾਨਾਂ ਦਾ ਮਜ਼ਾ ਲੈ ਰਹੀ ਹੈ ।ਜਾਹਨਵੀ ਦੀਆਂ ਤਸਵੀਰਾਂ ਤੇ ਉਸ ਦੇ ਚਾਚੇ ਅਨਿਲ ਕਪੂਰ ਤੇ ਭੈਣ ਸੋਨਮ ਕਪੂਰ ਨੇ ਕਮੈਂਟ ਕੀਤੇ ਹਨ ।

Related Post