ਲੱਖਾਂ ਲੋਕਾਂ ਨੇ ਦੇਖਿਆ ਹੈ ਸ਼੍ਰੀ ਦੇਵੀ ਦੀ ਧੀ ਜਾਹਨਵੀ ਦਾ ਇਹ ਵੀਡੀਓ, ਤੁਹਾਨੂੰ ਵੀ ਆਵੇਗਾ ਪਸੰਦ

By  Rupinder Kaler February 26th 2020 11:05 AM

ਅਦਾਕਾਰਾ ਜਾਹਨਵੀ ਕਪੂਰ ਏਨੀਂ ਦਿਨੀਂ ਕਰਨ ਜੌਹਰ ਦੇ ਨਿਰਦੇਸ਼ਨ ਵਿੱਚ ਬਣ ਰਹੀ ਫ਼ਿਲਮ ‘ਤਖਤ’ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ । ਇਸ ਫ਼ਿਲਮ ਨਾਲ ਜੁੜਿਆ ਹਰ ਫ਼ਿਲਮੀ ਸਿਤਾਰਾ ਖੂਬ ਮਿਹਨਤ ਕਰ ਰਿਹਾ ਹੈ । ਜਾਹਨਵੀ ਫ਼ਿਲਮ ਲਈ ਕਲਾਸੀਕਲ ਡਾਂਸ ਦੀ ਪ੍ਰੈਕਟਿਸ ਕਰ ਰਹੀ ਹੈ । ਜਾਹਨਵੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਡਾਂਸ ਕਰਦੀ ਨਜ਼ਰ ਆ ਰਹੀ ਹੈ ।

https://www.instagram.com/p/B8D0aF7g4Sn/

ਜਾਹਨਵੀ ਕਪੂਰ ਦਿੱਗਜ ਅਦਾਕਾਰਾ ਵਹੀਦਾ ਰਹਿਮਾਨ ਦੇ ਗਾਣੇ ‘ਪਿਯਾ ਤੋਸੇ ਨੈਨਾ ਲਾਗੇ’ ’ਤੇ ਥਿਰਕ ਰਹੀ ਹੈ । ਜਾਹਨਵੀ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਉਹਨਾਂ ਨੇ ਕੈਪਸ਼ਨ ਵੀ ਦਿੱਤਾ ਹੈ । ਜਾਹਨਵੀ ਨੇ ਲਿਖਿਆ ਹੈ ‘ਜਦੋਂ ਤੁਸੀ ਸੰਤੁਲਨ ਗਵਾ ਦਿਓ ਤੁਸੀਂ ਉਸ ਨੂੰ ਨਾਟਕੀ ਤਰੀਕੇ ਨਾਲ ਖਤਮ ਕਰ ਦਿੰਦੇ ਹੋ ।

https://www.instagram.com/p/B8-tSpdnDsq/?utm_source=ig_embed&utm_campaign=loading

ਜਾਹਨਵੀ ਜਿਸ ਤਰੀਕੇ ਨਾਲ ਡਾਂਸ ਕਰ ਰਹੀ ਹੈ, ਉਸ ਨੂੰ ਦੇਖ ਕੇ ਤੁਹਾਨੂੰ ਸ਼੍ਰੀ ਦੇਵੀ ਦੀ ਯਾਦ ਆ ਜਾਵੇਗੀ । ਸ਼੍ਰੀ ਦੇਵੀ ਬਾਲੀਵੁੱਡ ਦੀ ਵਧੀਆ ਡਾਂਸਰ ਰਹੀ ਹੈ, ਇਸ ਤਰ੍ਹਾਂ ਦੇ ਹਲਾਤਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮਾਂ ਦੇ ਗੁਣ ਬੇਟੀ ਵਿੱਚ ਆ ਗਏ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ‘ਤਖਤ’ ਫ਼ਿਲਮ ਵਿੱਚ ਰਣਵੀਰ ਸਿੰਘ, ਕਰੀਨਾ ਕਪੂਰ, ਆਲੀਆ ਭੱਟ, ਵਿੱਕੀ ਕੌਸ਼ਲ, ਜਾਹਨਵੀ ਤੇ ਅਨਿਲ ਕਪੂਰ ਸਮੇਤ ਹੋਰ ਕਈ ਵੱਡੇ ਸਿਤਾਰੇ ਨਜ਼ਰ ਆਉਣਗੇ ।

https://www.instagram.com/p/B8gXCunAI-q/

Related Post