ਸ਼੍ਰੀ ਦੇਵੀ ਦੀ ਧੀ ਜਾਹਨਵੀ ਕੋਲੋਂ ਹੋਈ ਗਲਤੀ, ਲੋਕਾਂ ਨੇ ਕੀਤੀ ਇਸ ਤਰ੍ਹਾਂ ਖਿਚਾਈ

By  Rupinder Kaler October 23rd 2019 04:12 PM

ਜਾਨਹਵੀ ਕਪੂਰ ਦੀ ਭਾਵੇਂ ਹਾਲੇ ਇੱਕ ਹੀ ਫ਼ਿਲਮ ਆਈ ਹੈ ਪਰ ਉਹ ਹਮੇਸ਼ਾ ਲਾਈਮ ਲਾਈਟ ‘ਚ ਰਹਿੰਦੀ ਹੈ । ਪਰ ਇਸ ਵਾਰ ਉਹ ਗਲਤ ਵਜ੍ਹਾ ਕਰਕੇ ਚਰਚਾ ਵਿੱਚ ਆ ਗਈ ਹੈ । ਦਰਅਸਲ ਸੋਸ਼ਲ ਮੀਡੀਆ ਤੇ ਉਸ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਉਸ ਨੇ ਪੀਲੇ ਰੰਗ ਦਾ ਸਲਵਾਰ ਸੂਟ ਪਾਇਆ ਹੋਇਆ ਹੈ ਨਾਲ ਹੀ ਉਸ ਨੇ ਦੁਪੱਟਾ ਲਿਆ ਹੈ ।

https://www.instagram.com/p/B36gzZenX8O/

ਭਾਵੇਂ ਜਾਹਨਵੀ ਇਸ ਲੁੱਕ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ । ਪਰ ਇਸ ਸਭ ਦੇ ਚਲਦੇ ਉਸ ਕੋਲਂੋ ਇੱਕ ਗਲਤੀ ਹੋ ਗਈ ਹੈ । ਜਾਹਨਵੀ ਨੇ ਪਰਾਈਜ਼ ਟੈਗ ਲੱਗਿਆ ਦੁਪੱਟਾ ਹੀ ਲੈ ਲਿਆ ਹੈ । ਹੁਣ ਜੋ ਵੀ ਉਸ ਦੀ ਇਹ ਵੀਡੀਓ ਦੇਖ ਰਿਹਾ ਹੈ ਉਹ ਜਾਹਨਵੀ ਦੀ ਖੂਬ ਖਿਚਾਈ ਕਰ ਰਿਹਾ ਹੈ ।

ਲੋਕ ਇਸ ਵੀਡੀਓ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਇਸ ਵੀਡੀਓ ਨੂੰ ਸ਼ੇਅਰ ਕਰਕੇ ਜਾਹਨਵੀ ਨੂੰ ਟਰੋਲ ਕੀਤਾ ਜਾ ਰਿਹਾ ਹੈ । ਜਾਹਨਵੀ ਕਮੈਂਟ ਕਰਨ ਵਾਲਿਆਂ ਨੂੰ ਇਸ ਦਾ ਜਵਾਬ ਦੇ ਸਕਦੀ ਹੈ ਪਰ ਉਹ ਹਮੇਸ਼ਾ ਵਧੀਆ ਮੌਕੇ ਦੀ ਤਲਾਸ਼ ਵਿੱਚ ਰਹਿੰਦੀ ਹੈ ।

https://www.instagram.com/p/B36yW9vgy_3/

ਇਸ ਤੋਂ ਪਹਿਲਾਂ ਵੀ ਉਹ ਆਪਣੇ ਅਲੋਚਕਾਂ ਨੂੰ ਆਪਣੇ ਹੀ ਤਰੀਕੇ ਨਾਲ ਜਵਾਬ ਦੇ ਚੁੱਕੀ ਹੈ । ਜਾਹਨਵੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੀ ਹੈ ।

Related Post