ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਦਰਬਾਰ ਸਾਹਿਬ ਪਹੁੰਚ ਕੇ ਜਾਹਨਵੀ ਨੇ ਕੀਤੀ ਅਰਦਾਸ, ਅੰਮ੍ਰਿਤਸਰ ਦੇ ਮਸ਼ਹੂਰ ਖਾਣੇ ਦਾ ਵੀ ਮਾਣਿਆ ਆਨੰਦ

By  Rupinder Kaler November 8th 2019 10:52 AM

ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਅਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਲਈ ਤਿਆਰ ਹੈ । ਦੋਸਤਾਨਾ-2 ਟਾਈਟਲ ਹੇਠ ਬਣ ਰਹੀ ਇਸ ਫ਼ਿਲਮ ਵਿੱਚ ਜਾਹਨਵੀ ਦੇ ਨਾਲ ਕਾਰਤਿਕ ਨਜ਼ਰ ਆਉਣਗੇ । ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ ਵਿੱਚ ਹੋ ਰਹੀ ਹੈ । ਇਸ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾ ਜਾਹਨਵੀ ਅੰਮ੍ਰਿਤਸਰ ਪਹੁੰਚੀ ਜਿੱਥੇ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਪਹੁੰਚ ਕੇ ਫ਼ਿਲਮ ਦੀ ਸਫਲਤਾ ਦੀ ਅਰਦਾਸ ਕੀਤੀ ।

https://www.instagram.com/p/B4j4sPHArun/?utm_source=ig_web_copy_link

ਇਸ ਦੀਆਂ ਕੁਝ ਤਸਵੀਰਾਂ ਜਾਹਨਵੀ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਜਾਹਨਵੀ ਅੰਮ੍ਰਿਤਸਰ ਦੇ ਟਰਿੱਪ ਨੂੰ ਖੂਬ ਇਨਜੁਆਏ ਕਰਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/B4j0i_-gp5Y/?utm_source=ig_web_copy_link

ਜਾਹਨਵੀ ਨੇ ਅੰਮ੍ਰਿਤਸਰ ਵਿੱਚ ਪਹੁੰਚ ਕੇ ਇੱਥੋਂ ਦੇ ਵੱਖ ਵੱਖ ਮਸ਼ਹੂਰ ਪਕਵਾਣ ਵੀ ਖਾਧੇ ਤੇ ਠੰਡੀ ਲੱਸੀ ਦਾ ਆਨੰਦ ਮਾਣਿਆ । ਜਾਹਨਵੀ ਨੇ ਇਸ ਦੌਰਾਨ ਪੂਰੇ ਰਵਾਇਤੀ ਕੱਪੜੇ ਪਾਏ ਹੋਏ ਸਨ । ਇਸ ਦੌਰਾਨ ਜਾਹਨਵੀ ਦੇ ਨਾਲ ਉਸ ਦੀ ਫ਼ਿਲਮ ਦੀ ਟੀਮ ਦੇ ਮੈਂਬਰ ਵੀ ਦਿਖਾਈ ਦਿੱਤੇ ।

 

Related Post