ਜਾਹਨਵੀ ਕਪੂਰ ਦਾ ਜਵਾਬ ਸੁਣ ਕੇ ਪੱਤਰਕਾਰ ਸ਼ਰਮ ਨਾਲ ਹੋਏ ਲਾਲ, ਵੀਡੀਓ ਹੋ ਰਿਹਾ ਹੈ ਵਾਇਰਲ

By  Rupinder Kaler February 28th 2020 03:56 PM

ਜਾਹਨਵੀ ਕਪੂਰ ਨੇ ਆਪਣੀ ਫ਼ਿਲਮ ਧੜਕ ਦੇ ਡਾਇਰੈਕਟਰ ਸ਼ਸ਼ਾਂਕ ਖੇਤਾਨ ਦੇ ਜਨਮ ਦਿਨ ਦੀ ਪਾਰਟੀ ਵਿੱਚ ਬੀਤੀ ਰਾਤ ਸ਼ਿਰਕਤ ਕੀਤੀ । ਇਸ ਪਾਰਟੀ ਵਿੱਚ ਭਰਾ ਅਰਜੁਨ ਕਪੂਰ, ਪ੍ਰੋਡਿਊਸਰ ਕਰਨ ਜੌਹਰ, ਅਦਾਕਾਰ ਵਰੁਨ ਧਵਨ ਸਮੇਤ ਹੋਰ ਬਹੁਤ ਸਾਰੇ ਫ਼ਿਲਮੀ ਸਿਤਾਰੇ ਪਹੁੰਚੇ ਸਨ । ਪਾਰਟੀ ਤੋਂ ਬਾਅਦ ਜਦੋਂ ਜਾਹਨਵੀ ਆਪਣੇ ਘਰ ਲਈ ਨਿਕਲੀ ਤਾਂ ਮੀਡੀਆ ਨੇ ਉਸ ਨੂੰ ਘੇਰ ਲਿਆ ।

https://www.instagram.com/p/B9B3-sJFhf6/

ਜਾਹਨਵੀ ਜਿਵੇਂ ਹੀ ਆਪਣੀ ਕਾਰ ਵੱਲ ਜਾਣ ਲੱਗੀ ਤਾਂ ਮੀਡੀਆ ਵਾਲੇ ਵੀ ਉਸ ਦੇ ਪਿੱਛੇ ਤੁਰਨ ਲੱਗੇ । ਇਸ ਤੇ ਜਾਹਨਵੀ ਨੇ ਹੱਸ ਕੇ ਕਿਹਾ ਕਿ ਤੁਸੀਂ ਕਿੱਥੋਂ ਤੱਕ ਮੇਰਾ ਪਿੱਛਾ ਕਰੋਗੇ ? ਤਾਂ ਜਵਾਬ ਵਿੱਚ ਕਿਹਾ ਗਿਆ ਕਿ ਗੱਡੀ ਤੱਕ, ਇਹਨਾਂ ਵਿੱਚੋਂ ਇੱਕ ਨੇ ਕਿਹਾ ਤੁਸੀਂ ਕਹੋਗੇ ਤਾਂ ਘਰ ਤੱਕ ਵੀ ਆ ਜਾਵਾਂਗੇ, ਇਸ ਤੇ ਜਾਹਨਵੀ ਨੇ ਹੱਸ ਕੇ ਕਿਹਾ ਆ ਜਾਓ ।

https://www.instagram.com/p/B9FNhjfHoaO/?utm_source=ig_embed

ਇਸ ਪਾਰਟੀ ਤੋਂ ਬਾਅਦ ਜਿੱਥੇ ਜਾਹਨਵੀ ਨੇ ਪੱਤਰਕਾਰਾਂ ਨਾਲ ਹਾਸਾ ਮਖੌਲ ਕੀਤਾ ਉੱਥੇ ਵਰੁਨ ਧਵਨ ਨੇ ਉਹਨਾਂ ਦਾ ਹਾਲ ਚਾਲ ਪੁੱਛਿਆ । ਵਰੁਨ ਨੇ ਇੱਕ ਕੈਮਰਾ ਮੈਨ ਦੇ ਪੈਰ ਦੇਖਕੇ ਕਿਹਾ ਠੀਕ ਹੈ ਹੁਣ ਤੇਰਾ ਪੈਰ ? ਜਵਾਬ ਵਿੱਚ ਕਿਹਾ ਗਿਆ ਠੀਕ ਹੈ ।

https://www.instagram.com/p/B9FEZ_zJHAa/?utm_source=ig_embed

Related Post