ਜਪਜੀ ਖਹਿਰਾ ਚਾਹੁੰਦੀ ਹੈ ਕਿ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿਸੇ ਕੁੜੀ ਦਾ ਸਹੁਰਾ !

By  Shaminder July 6th 2019 04:37 PM

ਜਪਜੀ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ 'ਚ ਜਪਜੀ ਖਹਿਰਾ ਦੱਸ ਰਹੇ ਹਨ ਕਿ ਅਰਦਾਸ ਕਰਾਂ ਦੀ ਪੂਰੀ ਟੀਮ ਅੰਮ੍ਰਿਤਸਰ 'ਚ ਪਹੁੰਚੀ ਹੋਈ ਹੈ ਅਤੇ ਕਿਸ ਤਰ੍ਹਾਂ ਮਲਕੀਤ ਰੌਣੀ ਜੋ ਕਿ ਉਨ੍ਹਾਂ ਦਾ ਸਹੁਰਾ ਬਣੇ ਹੋਏ ਹਨ ਉਹ ਧੱਕੇ ਨਾਲ ਉਨ੍ਹਾਂ ਨੂੰ ਚੂਰੀ ਖੁਆ ਰਹੇ ਹਨ ਅਤੇ ਉਹ ਇਹੀ ਕਾਮਨਾ ਕਰਦੇ ਹਨ ਕਿ ਇਸ ਤਰ੍ਹਾਂ ਦਾ ਸਹੁਰਾ ਰੱਬ ਸਭ ਨੂੰ ਦੇਵੇ ।

ਹੋਰ ਵੇਖੋ : ਜਪਜੀ ਖਹਿਰਾ ਨੇ ਮਰਹੂਮ ਪਿਤਾ ਨੂੰ ਯਾਦ ਕਰ ਲਿਖਿਆ ਭਾਵੁਕ ਸੰਦੇਸ਼, ਪੜ੍ਹ ਤੁਹਾਡੀਆਂ ਵੀ ਅੱਖਾਂ ਹੋ ਜਾਣਗੀਆਂ ਨਮ

https://www.instagram.com/p/Bzki8TTjSxx/

ਉੱਧਰ ਮਲਕੀਤ ਸਿੰਘ ਰੌਣੀ ਦਾ ਕਹਿਣਾ ਹੈ ਕਿ ਉਹ ਜਪਜੀ ਖਹਿਰਾ ਨੂੰ ਇਸ ਲਈ ਚੂਰੀ ਖੁਆ ਰਹੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਉਸ ਦੇ ਚਿਹਰੇ 'ਤੇ ਗਲੋ ਬਣਿਆ ਰਹੇ ਅਤੇ ਜਪਜੀ ਖਹਿਰਾ ਏਨੀ ਵਧੀਆ ਐਕਟਰੈੱਸ ਹੈ ਤਾਂ ਉਸ ਦਾ ਖਿਆਲ ਰੱਖਣਾ ਚਾਹੀਦਾ ਹੈ ।

https://www.instagram.com/p/BzaQKVBjBr1/

ਦੱਸ ਦਈਏ ਕਿ ਅਰਦਾਸ ਕਰਾਂ ਫ਼ਿਲਮ 'ਚ ਗਿੱਪੀ ਗਰੇਵਾਲ ਦੀ ਫ਼ਿਲਮ ਹੈ ਅਤੇ ਇਸ 'ਚ ਗੁਰਪ੍ਰੀਤ ਘੁੱਗੀ,ਮਲਕੀਤ ਰੌਣੀ,ਜਪਜੀ ਖਹਿਰਾ ਸਣੇ ਕਈ ਵੱਡੇ ਅਦਾਕਾਰ ਨਜ਼ਰ ਆਉਣਗੇ ।

https://www.instagram.com/p/BzXskyxD3Ih/

 

Related Post