ਬਦਲੇ-ਬਦਲੇ ਜਪਜੀ ਖਹਿਰਾ,ਨਵੀਂ ਫ਼ਿਲਮ 'ਚ ਵੱਖਰੀ ਲੁੱਕ 'ਚ ਆਉਣਗੇ ਨਜ਼ਰ !

By  Shaminder August 7th 2019 10:54 AM

ਜਪਜੀ ਖਹਿਰਾ 'ਅਰਦਾਸ ਕਰਾਂ' ਤੋਂ ਬਾਅਦ ਹੁਣ ਆਪਣੀ ਅਗਲੀ ਫ਼ਿਲਮ ਜੋਰਾ ਅਧਿਆਇ -2 ਦੀਆਂ ਤਿਆਰੀਆਂ 'ਚ ਰੁੱਝ ਗਏ ਹਨ । ਇਸ ਫ਼ਿਲਮ 'ਚ ਉਹ ਨਵੇਂ ਹੀ ਰੰਗ ਰੂਪ 'ਚ ਨਜ਼ਰ ਆਉਣਗੇ । ਇਸ ਫ਼ਿਲਮ 'ਚ ਉਨ੍ਹਾਂ ਦੀ ਦਿੱਖ ਬਦਲੀ-ਬਦਲੀ ਅਤੇ ਲੀਕ ਤੋਂ ਹੱਟ ਕੇ ਨਜ਼ਰ ਆਉਣ ਵਾਲੀ ਹੈ । ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ  ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ 'ਚ ਉਹ ਸਿਆਸੀ ਆਗੂਆਂ ਦੀ ਦਿੱਖ 'ਚ ਨਜ਼ਰ ਆ ਰਹੇ ਨੇ ।

ਹੋਰ ਵੇਖੋ :ਜਪਜੀ ਖਹਿਰਾ ਚਾਹੁੰਦੀ ਹੈ ਕਿ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿਸੇ ਕੁੜੀ ਦਾ ਸਹੁਰਾ !

https://www.instagram.com/p/B02MGi5j--S/

ਇਸ ਫ਼ਿਲਮ 'ਚ ਉਨ੍ਹਾਂ ਦਾ ਕਿਰਦਾਰ ਇੱਕ ਸਿਆਸੀ ਆਗੂ ਵਾਲਾ ਹੋ ਸਕਦਾ ਹੈ । ਕਿਉਂਕਿ ਜਿਸ ਤਰ੍ਹਾਂ ਦੀ ਤਸਵੀਰ ਉਨ੍ਹਾਂ ਨੇ ਸਾਂਝੀ ਕੀਤੀ ਹੈ । ਉਸ ਨੂੰ ਵੇਖ ਕੇ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫ਼ਿਲਮ 'ਚ ਉਨ੍ਹਾਂ ਦਾ ਕਿਰਦਾਰ ਬਿਲਕੁੱਲ ਵੱਖਰਾ ਹੋਵੇਗਾ । ਪੰਜਾਬੀ ਇੰਡਸਟਰੀ ਦੀ ਬਿਹਤਰੀਨ ਤੇ ਖੂਬਸੂਰਤ ਅਦਾਕਾਰਾ ਜਪਜੀ ਖਹਿਰਾ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਸਭ ਦੇ ਦਿਲਾਂ ਵਿੱਚ ਵੱਖਰੀ ਹੀ ਪਹਿਚਾਣ ਬਣਾਈ ਹੈ। ਪੰਜਾਬੀ ਫ਼ਿਲਮੀ ਜਗਤ ‘ਚ ਇੱਕ ਵਾਰ ਫਿਰ ਤੋਂ ਉਹ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਨ ਆ ਰਹੇ ਨੇ।

https://www.instagram.com/p/BzSvHg5HSYo/

ਜੀ ਹਾਂ ਉਹ ਜੋਰਾ-ਦੂਜਾ ਅਧਿਆਇ ‘ਚ ਅਹਿਮ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ ਜੋਰਾ 10 ਨੰਬਰੀਆ ਦਾ ਸਿਕਵਲ ਭਾਗ ਹੈ ਜੋ ਇਸ ਫ਼ਿਲਮ ਦੇ ਰਾਹੀਂ ‘ਜੋਰਾ 10 ਨੰਬਰੀਆ’ ਦੀ ਕਹਾਣੀ ਨੂੰ ਅੱਗੇ ਤੋਰੇਗੀ।ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਕਈ ਨਵੇਂ ਚਿਹਰੇ ਨਜ਼ਰ ਆ ਰਹੇ ਹਨ। ਜਿਸਦੇ ਚਲਦੇ ‘ਜੋਰਾ ਦੂਜਾ ਅਧਿਆਇ’ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਹਮਣੇ ਆ ਰਹੀਆਂ ਹਨ।

Related Post