ਜਪਜੀ ਖਹਿਰਾ ਦਾ ਠੰਢ ਦੇ ਨਾਲ ਹੋਇਆ ਬੁਰਾ ਹਾਲ, ਕਿਹਾ ‘ਮੇਰੇ ਹੱਥ ਹੋ ਚੁੱਕੇ ਨੇ ਫਰੀਜ਼’

By  Shaminder January 18th 2023 11:30 AM

ਉੱਤਰ ਭਾਰਤ ‘ਚ ਠੰਢ (Cold Waves) ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ । ਕੜਾਕੇ ਦੀ ਇਸ ਠੰਢ ਦੇ ਕਾਰਨ ਲੋਕ ਘਰਾਂ ‘ਚ ਕੈਦ ਹੋ ਕੇ ਰਹਿ ਗਏ ਹਨ ।ਪਰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰੋਜ਼ਮਰਾ ਦੇ ਕੰਮ ਕਾਜ ਕਰਨ ਦੇ ਲਈ ਘਰੋਂ ਬਾਹਰ ਜਾਣ ਵਾਲੇ ਲੋਕਾਂ ਨੂੰ । ਜੋ ਇਸ ਕੜਾਕੇ ਦੀ ਸਰਦੀ ‘ਚ ਆਪਣੇ ਕੰਮਾਂ ‘ਤੇ ਨਿਕਲਦੇ ਹਨ ।

ਹੋਰ ਪੜ੍ਹੋ : ਰਵੀਨਾ ਟੰਡਨ ਨੇ ਪਤੀ ਨੂੰ ਪੁੱਛ ਲਿਆ ਅਜਿਹਾ ਸਵਾਲ, ਪਤੀ ਨੇ ਕਿਹਾ ‘ਪਾਗਲ ਤਾਂ ਨਹੀਂ ਹੋ ਗਈ ਤੂੰ’

ਉੱਥੇ ਹੀ ਸੈਲੀਬ੍ਰੇਟੀਜ਼ ਜਿਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਹਨ ਉਹ ਵੀ ਇਸ ਸਰਦੀ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ । ਅਦਾਕਾਰਾ ਜਪਜੀ ਖਹਿਰਾ (Japji Khaira) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ।

Japji Khaira,, -min Image From Instagram

ਹੋਰ ਪੜ੍ਹੋ : ਗੁਰਸਿੱਖ ਜੋੜੀ ਨੇ ਅਨੰਦ ਕਾਰਜ ਤੋਂ ਬਾਅਦ ਖੁਦ ਕੀਤਾ ਸ਼ਬਦ ਕੀਰਤਨ, ਵੀਡੀਓ ਹੋ ਰਿਹਾ ਵਾਇਰਲ

ਠੰਢ ਦੇ ਕਾਰਨ ਉਸ ਦੇ ਹੱਥ ਫਰੀਜ਼ ਹੋ ਗਏ ਹਨ ਅਤੇ ਉਹ ਦਰਵਾਜ਼ਾ ਵੀ ਨਹੀਂ ਖੋਲ੍ਹ ਪਾ ਰਹੀ । ਜਪਜੀ ਖਹਿਰਾ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਪ੍ਰੰਸ਼ਸਕਾਂ ਦਾ ਬਰਥਡੇ ‘ਤੇ ਵਧਾਈ ਦੇਣ ਦੇ ਲਈ ਵੀ ਧੰਨਵਾਦ ਕੀਤਾ ਹੈ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।

japji khaira,-min Image From instagram

ਜਪਜੀ ਖਹਿਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ਨਾਲ ਜੁੜੇ ਹੋਏ ਹਨ ਅਤੇ ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ।

 

View this post on Instagram

 

A post shared by Japji Khaira (@thejapjikhaira)

Related Post