ਜਸਬੀਰ ਜੱਸੀ ਨੇ ਭਗਤ ਸਿੰਘ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਫੈਨਸ ਨੇ ਦਿੱਤਾ ਇਸ ਤਰ੍ਹਾਂ ਦਾ ਰਿਐਕਸ਼ਨ

By  Shaminder July 28th 2022 10:28 AM -- Updated: July 28th 2022 10:29 AM

ਪੰਜਾਬੀ ਗਾਇਕ ਜਸਬੀਰ ਜੱਸੀ (Jasbir jassi) ਨੇ ਭਗਤ ਸਿੰਘ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਭਗਤ ਸਿੰਘ ਨੇ ਪੰਜਾਬ ਜੋੜ ਦਿੱਤਾ ਹੈ ਜਾਂ ਕਹਿ ਲੋ ਭਗਤ ਸਿੰਘ ਦੇ ਨਾ ਤੇ ਸਾਰਾ ਪੰਜਾਬ ਜਾਤਾਂ, ਮਜ਼ਹਬਾਂ. ਰੰਗਾਂ, ਬੋਲੀਆਂ, ਤੋਂ ਉਪਰ ਉਠੱ ਕੇ ਇੱਕ ਸਟੇਜ ਤੇ ਆ ਖੜਾ ਹੋਇਆ’।

Image Source: Twitter

ਹੋਰ ਪੜ੍ਹੋ : ਹੁਣ ਜਸਬੀਰ ਜੱਸੀ ਨੇ ਐੱਸਵਾਈਐੱਲ ਗੀਤ ਆਉਣ ਤੋਂ ਬਾਅਦ ਟਵਿੱਟਰ ‘ਤੇ ਇੱਕ ਸ਼ਖਸ ਵੱਲੋਂ ਕੀਤੇ ਜਾ ਰਹੇ ਮੈਸੇਜ ਬਾਰੇ ਕੀਤਾ ਖੁਲਾਸਾ, ਵੀਡੀਓ ਕੀਤਾ ਸਾਂਝਾ

ਜਸਬੀਰ ਜੱਸੀ ਨੇ ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਦੇ ਵਿਵਾਦਿਤ ਬਿਆਨ ਤੋਂ ਬਾਅਦ ਇਹ ਜਵਾਬ ਦਿੱਤਾ ਹੈ । ਦੱਸ ਦਈਏ ਕਿ ਸਿਮਰਨਜੀਤ ਸਿੰਘ ਮਾਨ ਨੇ ਬੀਤੇ ਦਿਨੀਂ ਇੱਕ ਬਿਆਨ ਦਿੱਤਾ ਸੀ । ਜਿਸ ‘ਚ ਉਨ੍ਹਾਂ ਨੇ ਭਗਤ ਸਿੰਘ ਬਾਰੇ ਕੁਝ ਅਜਿਹਾ ਬੋਲ ਦਿੱਤਾ ਕਿ ਜਿਸਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ।

bhagat singh-

ਹੋਰ ਪੜ੍ਹੋ : ਜਸਬੀਰ ਜੱਸੀ ਨੇ ਕਿਹਾ ‘ਮੈਂ ਕਦੇ ਵੀ ਬੰਦੂਕਾਂ ਅਤੇ ਡਰੱਗਜ ਵਾਲੇ ਗੀਤ ਨਹੀਂ ਕਰਾਂਗਾ, ਭਾਵੇਂ ਮੇਰਾ ਨਾਮ ਬਿੱਲਬੋਰਡ ‘ਚ ਆਵੇ ਜਾਂ ਨਾ’

ਸੋਸ਼ਲ ਮੀਡੀਆ ‘ਤੇ ਸਿਮਰਨਜੀਤ ਸਿੰਘ ਦਾ ਇਹ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ।ਉਨ੍ਹਾਂ ਦੀ ਇਸ ਪੋਸਟ ਤੋਂ ਇਹ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਭਗਤ ਸਿੰਘ ਨੂੰ ਅੱਤਵਾਦੀ ਕਹੇ ਜਾਣ ੱਤੇ ਕਾਫ਼ੀ ਦੁਖੀ ਹੋਏ ਹਨ। ਇਸ ਤੋਂ ਪਹਿਲਾਂ ਵੀ ਜੱਸੀ ਨੇ ਟਵਿੱਟਰ 'ਤੇ ਭਗਤ ਸਿੰਘ ਦੀ ਫ਼ੋਟੋ ਪਾ ਕੇ ਪੋਸਟ 'ਚ ਲਿਖਿਆ ਸੀ ਕਿ ਦੇਸ਼ ਨੂੰ ਕੋਈ ਨੇਤਾ ਨਹੀਂ, ਭਗਤ ਸਿੰਘ ਹੀ ਚਾਹੀਦੈ’।

jasbir jassi,,,

ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਅਕਸਰ ਆਪਣੀ ਰਾਇ ਸਮਾਜਿਕ ਮੁੱਦਿਆਂ ‘ਤੇ ਰੱਖਦੇ ਰਹਿੰਦੇ ਹਨ । ਕੁਝ ਸਮਾਂ ਪਹਿਲਾਂ ਉਹ ਪੰਜਾਬ ਦੇ ਮਰਹੂਮ ਡੀਜੀਪੀ ਬਾਰੇ ਵੀ ਇੱਕ ਬਿਆਨ ਦੇ ਕੇ ਚਰਚਾ ‘ਚ ਆ ਗਏ ਸਨ ।

 

View this post on Instagram

 

A post shared by Jassi (@jassijasbir)

Related Post