ਜਸਬੀਰ ਜੱਸੀ ਨੇ ਵੀਡਿਓ ਕੀਤਾ ਸਾਂਝਾ ,ਆਪਸੀ ਸਾਂਝੀਵਾਲਤਾ ਦਾ ਦਿੱਤਾ ਸੁਨੇਹਾ 

By  Shaminder October 10th 2018 09:06 AM

ਧਰਮੀਂ ਠੇਕੇਦਾਰਾਂ ਨੂੰ ਇਨਸਾਨੀਅਤ ਦਾ ਪਾਠ ਪੜ੍ਹਾ ਦਿੱਤਾ, ਜਦੋਂ ਅੱਲ੍ਹਾ ਦੇ ਬੰਦੇ ਨੇ ਹੱਥ ਤੇ ਰਾਮ ਬਣਾ ਦਿੱਤਾ, ਜੀ ਹਾਂ ਅੱਜ ਤੋਂ ਨਰਾਤਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਸ਼ੁਰੂਆਤ ਦੇ ਮੌਕੇ 'ਤੇ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਬਹੁਤ ਹੀ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਹੈ । ਜਿਸ 'ਚ ਮੁਸਲਿਮ-ਹਿੰਦੂ ਏਕਤਾ ਦੀ ਖੁਸ਼ਬੂ ਆ ਰਹੀ ਹੈ ।

ਹੋਰ ਵੇਖੋ : ਜਸਬੀਰ ਜੱਸੀ ਦੇ ਨਵੇਂ ਗੀਤ ‘ਵਿਹੜੇ ਆ ਵੜ੍ਹ’ ਦੇ ਟੀਜ਼ਰ ਦਾ ਵੀਡਿਓ

https://www.instagram.com/p/BovoguYgFRh/?hl=en&taken-by=jassijasbir

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਮੁਸਲਿਮ ਵੀਰ ਨੇ ਇੱਕ ਮਹਿਲਾ ਦੇ ਹੱਥ 'ਤੇ ਰੰਗਾਂ ਨਾਲ ਓਮ ਅਤੇ ਮੁਸਲਿਮਾਂ ਦੇ ਧਰਮ ਚਿੰਨ ਚੰਨ ਨੂੰ ਇੱਕਠਿਆਂ ਕਰਦਿਆਂ ਹੋਇਆਂ ਬਹੁਤ ਹੀ ਪਿਆਰਾ ਜਿਹਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨਸਾਨ ਇੱਕ ਹੈ ਅਤੇ ਉਨ੍ਹਾਂ ਇਨਸਾਨਾਂ ਨੂੰ ਇੱਕੋ ਹੀ ਪਰਮ ਪਿਤਾ ਪ੍ਰਮਾਤਮਾ ਨੇ ਪੈਦਾ ਕੀਤਾ ਹੈ । ਉਸ ਪ੍ਰਮਾਤਮਾ ਨੇ ਤਾਂ ਕੋਈ ਵਿਤਕਰਾ ਨਹੀਂ ਕੀਤਾ ਪਰ ਅਸੀਂ ਹੀ ਵੰਡੀਆਂ ਪਾ ਲਈਆਂ ।

ਧਰਮ ਦੇ ਨਾਂਅ 'ਤੇ ਇਨਸਾਨ ਨਾਲ ਇਨਸਾਨ ਨੂੰ ਲੜਵਾਇਆ ਜਾਂਦਾ ਹੈ । ਪਰ ਸੰਤਾ ਮਹਾਤਮਾਵਾਂ ਨੇ ਵੀ ਸਾਨੂੰ ਸਭ ਨੂੰ ਏਕਤਾ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਆਪਣੀ ਬਾਣੀ 'ਚ ਹਮੇਸ਼ਾ ਕੀਤੀ “ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ॥ ... ਮਾਟੀ ਏਕ  ਅਨੇਕ ਭਾਂਤਿ ਕਰਿ, ਸਾਜੀ ਸਾਜਨਹਾਰੈ॥

..

 

Related Post