ਮਾਡਲ ਤੇ ਗਾਇਕਾ ਜਸਲੀਨ ਮਠਾਰੂ ਨੇ ਕੀ ਚੋਰੀ ਛਿਪੇ ਕਰ ਲਿਆ ਵਿਆਹ …? ਅਨੂਪ ਜਲੋਟਾ ਦੇ ਨਾਲ ਅਫੇਅਰ ਕਰਕੇ ਆਈ ਸੀ ਸੁਰਖੀਆਂ ’ਚ

By  Rupinder Kaler April 29th 2020 11:16 AM

ਮਾਡਲ ਤੇ ਗਾਇਕ ਜਸਲੀਨ ਮਠਾਰੂ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ । ਇਸ ਵਾਰ ਚਰਚਾ ਵਿੱਚ ਆਉਣ ਦਾ ਮਾਮਲਾ ਕੁਝ ਵੱਖਰਾ ਹੈ । ਦੱਸਿਆ ਜਾ ਰਿਹਾ ਹੈ ਕਿ ਜਸਲੀਨ ਮਠਾਰੂ ਦਾ ਵਿਆਹ ਹੋ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜਸਲੀਮ ਮਠਾਰੂ ਉਹ ਹੀ ਕੁੜੀ ਹੈ ਜਿਹੜੀ ਬਿੱਗ ਬਾਸ ਵਿੱਚ ਅਨੂਪ ਜਲੋਟਾ ਦੇ ਨਾਲ ਅਫੇਅਰ ਕਰਕੇ ਚਰਚਾ ਵਿੱਚ ਆਈ ਸੀ । ਇਸ ਦੌਰਾਨ ਦੋਹਾਂ ਨੇ ਐਲਾਨ ਕੀਤਾ ਸੀ ਕਿ ਉਹ ਵਿਆਹ ਕਰਨ ਜਾ ਰਹੇ ਹਨ । ਪਰ ਸ਼ੋਅ ਵਿੱਚੋਂ ਬਾਹਰ ਆ ਕੇ ਦੋਹਾਂ ਨੇ ਇਹ ਸਾਫ ਕਰ ਦਿੱਤਾ ਸੀ ਕਿ ਇਹ ਸਭ ਕੁਝ ਉਹਨਾਂ ਨੇ ਬਿੱਗ ਬਾਸ ਦੇ ਕਹਿਣ ਤੇ ਕੀਤਾ ਹੈ ।

https://www.instagram.com/p/B_fFUvgHl_F/

ਇਸ ਦੇ ਬਾਵਜੂਦ ਲੋਕਾਂ ਦਾ ਕਹਿਣਾ ਹੈ ਕਿ ਜਸਲੀਨ ਅਨੂਪ ਦੇ ਕਾਫੀ ਕਰੀਬ ਹੈ । ਪਰ ਇਸ ਸਭ ਦੇ ਚਲਦੇ ਖ਼ਬਰਾਂ ਆ ਰਹੀਆਂ ਹਨ ਕਿ ਜਸਲੀਨ ਨੇ ਵਿਆਹ ਕਰ ਲਿਆ ਹੈ । ਦਰਅਸਲ ਜਸਲੀਨ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਉਹਨਾਂ ਨੇ ਮਾਂਗ ਵਿੱਚ ਸੰਦੂਰ ਤੇ ਹੱਥਾਂ ਵਿੱਚ ਚੂੜਾ ਪਾਇਆ ਹੋਇਆ ਹੈ ।ਇਸ ਵੀਡੀਓ ਵਿੱਚ ਜਸਲੀਨ ਬੈੱਡਰੂਮ ਵਿੱਚ ਨਜ਼ਰ ਆ ਰਹੀ ਹੈ ਤੇ ਪਿੱਛੇ ਇੱਕ ਗਾਣਾ ਚੱਲ ਰਿਹਾ ਹੈ ।

https://www.instagram.com/p/B_hyk6oHqVV/

ਇਸ ਸਭ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਸਲੀਨ ਨੇ ਵਿਆਹ ਕਰਵਾ ਲਿਆ ਹੈ । ਪਰ ਕੁਝ ਖ਼ਬਰਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਸਲੀਨ ਵੱਲੋਂ ਨਾਟਕ ਕੀਤਾ ਜਾ ਰਿਹਾ ਹੈ । ਕੁਝ ਖ਼ਬਰਾਂ ਵਿੱਚ ਜਸਲੀਨ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ ਉਸ ਦਾ ਕਹਿਣਾ ਹੈ ਕਿ ‘ਇਸ ਗਾਣੇ ਨੂੰ ਸੁਣਨ ਨਾਲ ਉਸ ਨੂੰ ਵਿਆਹ ਵਾਲੀ ਫੀਲਿੰਗ ਆਈ ਸੀ ਜਿਸ ਕਰਕੇ ਉਸ ਨੇ ਅਜਿਹਾ ਕੀਤਾ । ਮੈਂ ਸਾਰਿਆ ਨੂੰ ਕਹਿ ਚੁੱਕੀ ਹਾਂ ਕਿ ਜਦੋਂ ਜਸਲੀਨ ਦਾ ਵਿਆਹ ਹੋਵੇਗਾ ਤਾਂ ਸਾਰੀ ਦੁਨੀਆ ਦੇਖੇਗੀ । ਮੈਂ ਚੋਰੀ ਜਿਹੇ ਵਿਆਹ ਕਰਵਾਉਣ ਵਿੱਚ ਵਿਸ਼ਵਾਸ਼ ਨਹੀਂ ਰੱਖਦੀ’ ।

https://www.instagram.com/p/B_ht1z_H7TI/

Related Post