ਗਾਇਕ ਅਨੂਪ ਜਲੋਟਾ ਦੇ ਨਾਲ ਰਿਸ਼ਤੇ ਦੀਆਂ ਖਬਰਾਂ ਕਰਕੇ ਚਰਚਾ 'ਚ ਆਈ ਸੀ ਜਸਲੀਨ, ਨਵੀਆਂ ਤਸਵੀਰਾਂ ਬਣ ਰਹੀਆਂ ਹਨ ਸੁਰਖੀਆਂ  

By  Rupinder Kaler May 15th 2019 10:51 AM

ਬਿੱਗ ਬੌਸ ਸੀਜ਼ਨ 12 ਵਿੱਚ ਗਾਇਕ ਅਨੂਪ ਜਲੋਟਾ ਨਾਲ ਘਰ ਵਿੱਚ ਐਂਟਰੀ ਕਰਨ ਵਾਲੀ ਜਸਲੀਨ ਮਠਿਆਰੂ ਏਨੀਂ ਦਿਨੀਂ ਕਾਫੀ ਚਰਚਾ ਵਿੱਚ ਹੈ । ਜਸਲੀਨ ਏਨੀਂ ਦਿਨੀਂ ਆਪਣੇ ਵਾਲਾਂ ਦੇ ਰੰਗ ਕਰਕੇ ਸੁਰਖੀਆਂ ਵਿੱਚ ਹੈ । ਹਾਲ ਹੀ ਵਿੱਚ ਉਸ ਨੇ ਆਪਣੇ ਵਾਲਾਂ ਨੂੰ ਰੈੱਡ ਕਲਰ ਕਰਵਾਇਆ ਸੀ, ਜਿਹੜਾ ਕਿ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।

https://www.instagram.com/p/BxJvyNtFbMh/?utm_source=ig_embed

ਜਸਲੀਨ ਬਿੱਗ ਬੌਸ ਵਿੱਚ ਆਪਣੀ ਗਲੈਮਰ ਲੁੱਕ ਤੇ ਅਦਾਵਾਂ ਕਰਕੇ ਕਾਫੀ ਚਰਚਾ ਵਿੱਚ ਰਹੀ ਹੈ । ਪਰ ਹੁਣ ਰੈੱਡ ਕਲਰ ਦੇ ਵਾਲਾਂ ਨੇ ਉਹਨਾਂ ਦੀ ਖੂਬਸੁਰਤੀ ਵਿੱਚ ਚਾਰ ਚੰਨ ਲਗਾ ਦਿੱਤੇ ਹਨ । ਜਸਲੀਨ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਹਨ । ਇੱਥੇ ਹੀ ਬੱਸ ਨਹੀਂ ਜਸਲੀਨ ਨੇ ਕੁਝ ਵੀਡਿਓ ਵੀ ਸ਼ੇਅਰ ਕੀਤੀਆਂ ਹਨ ।

https://www.instagram.com/p/Bwf0e9blB8X/?utm_source=ig_embed

ਤੁਹਾਨੂੰ  ਦੱਸ ਦਿੰਦੇ ਹਾਂ ਕਿ ਜਸਲੀਨ ਨੇ ਅਨੂਪ ਜਲੋਟਾ ਨਾਲ ਬਿੱਗ ਬੌਸ ਦੇ ਘਰ ਵਿੱਚ ਐਂਟਰੀ ਕੀਤੀ ਸੀ । ਸ਼ੋਅ ਦੇ ਦੌਰਾਨ ਦੋਹਾਂ ਨੇ ਕਿਹਾ ਸੀ ਕਿ ਉਹ ਰਿਲੈਸ਼ਨਸ਼ਿਪ ਵਿੱਚ ਹਨ ।ਇਸ ਕਰਕੇ ਦੋਹਾਂ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ ।

https://www.instagram.com/p/Bw6Z_hnlJbX/?utm_source=ig_embed

ਕੁਝ ਲੋਕਾਂ ਨੇ ਇਸ ਰਿਸ਼ਤੇ ਤੇ ਸਵਾਲ ਵੀ ਉਠਾਏ ਸਨ । ਘਰ ਵਿੱਚ ਜਸਲੀਨ ਅਨੂਪ ਨੂੰ ਕਿੱਸ ਕਰਦੀ ਹੋਈ ਵੀ ਨਜ਼ਰ ਆਈ ਸੀ । ਪਰ ਘਰ ਤੋਂ ਬਾਹਰ ਆਉਂਦੇ ਹੀ ਦੋਹਾਂ ਨੇ ਇਸ ਰਿਸ਼ਤੇ ਤੋਂ ਨਾਂਹ ਕਰ ਦਿੱਤੀ ਸੀ ।

Related Post