ਜੈਸਮੀਨ ਸੈਂਡਲਸ ਅਤੇ ਗੈਰੀ ਸੰਧੂ ਦੀ ਮਸਤੀ ਕਰਦਿਆਂ ਦੀ ਵੀਡੀਓ ਹੋਈ ਵਾਇਰਲ, ਵੇਖੋ ਵੀਡੀਓ

By  Anmol Sandhu July 20th 2018 09:48 AM

ਗੀਤਾਂ ਦੇ ਵਿੱਚ ਜੈਸਮੀਨ ਸੈਂਡਲਸ ਅਤੇ ਗੈਰੀ ਸੰਧੂ ਦੀ ਜੋੜੀ ਨੂੰ ਲੋਕਾਂ ਨੇ ਬਹੁਤ ਹੀ ਪਸੰਦ ਕੀਤਾ | ਇਹਨਾਂ ਦੁਆਰਾ ਗਾਏ ਗਏ ਗੀਤ ਜਿਵੇਂ ਕਿ " ਲੱਡੂ , ਢੋਲ , ਇਲਿਗ਼ਲ ਵੈਪਨ ਆਦਿ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ | ਜੈਸਮੀਨ ਸੈਂਡਲਸ ਅਤੇ ਗੈਰੀ ਸੰਧੂ ਬਾਰੇ ਲੋਕਾਂ ਨੇਂ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਸਨ । ਸੋਸ਼ਲ ਮੀਡਿਆ ‘ਤੇ ਚਰਚਾ ‘ਚ ਰਹਿਣ ਵਾਲੀ ਇਸ ਗਾਇਕ ਜੋੜੀ ਦੀਆਂ ਪਹਿਲਾਂ ਵੀ ਕਈ ਵੀਡਿਓ ਵਾਇਰਲ ਹੋ ਚੁੱਕੀਆਂ ਹਨ |

https://instagram.com/p/BlSxTOTl9FF/?utm_source=ig_embed

ਇਸ ਵਾਰ ਫਿਰ ਗੈਰੀ ਸੰਧੂ ਅਤੇ ਜੈਸਮੀਨ ਸੈਂਡਲਸ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੈਰੀ ਸੰਧੂ ਜੈਸਮੀਨ ਸੈਂਡਲਸ ਨੂੰ ਆਪਣੇ ਮੋਢਿਆਂ ਤੇ ਚੱਕ ਰਹੇ ਹਨ | ਇੰਸਟਾਗ੍ਰਾਮ ‘ਤੇ ਵਾਇਰਲ ਹੋਈ ਇਸ ਵੀਡਿਓ ਨੂੰ ਫੈਨਸ ਵੱਲੋ ਬਹੁਤ ਪਸੰਦ ਕੀਤਾ ਗਿਆ | ਹਾਲ ਹੀ ਵਿੱਚ ਇਹਨਾਂ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਸ ਵਿੱਚ ਜੈਸਮੀਨ ਸੈਂਡਲਸ ਗੈਰੀ ਸੰਧੂ ਨੂੰ ਸਵਾਲ ਕਰਦੀ ਹੈ ਕਿ 10 ਕਿਲੋ ਦੇ ਹਿਸਾਬ ਨਾਲ ਕਿ 20 ਕਿਲੋ ਜਿੰਨਾ ਪਿਆਰ ਕਰਦਾ ਹੈ , ਤਾਂ ਗੈਰੀ ਉਸਨੂੰ ਕਹਿੰਦਾ ਹੈ ਕਿ ਉਹ ਉਸਨੂੰ 350 ਕਿਲੋ ਦੇ ਹਿਸਾਬ ਨਾਲ ਪਿਆਰ ਕਰਦਾ ਹੈ |

ਇਹਨਾਂ ਦੀਆਂ ਵਾਇਰਲ ਹੋ ਰਹੀਆਂ ਇਹ ਵੀਡੀਓ ਇੱਕ ਅੱਛੀ ਦੋਸਤੀ ਦਾ ਵੀ ਸਬੂਤ ਵੀ ਹਨ ਜਿਥੋਂ ਕਿ ਇਹ ਪਤਾ ਲੱਗਦਾ ਹੈ ਕਿ ਇਹ ਸਿਰਫ ਗੀਤਾਂ ਵਿੱਚ ਹੀ ਨਹੀਂ ਬਲਕਿ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਇੱਕ ਵਧੀਆ ਦੋਸਤ ਹਨ | ਇਹਨਾਂ ਨੇ ਆਪਣੀ ਗਾਇਕੀ ਜੋੜੀ ਦੀ ਸ਼ੁਰੂਆਤ " ਲੱਡੂ " ਗੀਤ ਨਾਲ ਜਨਵਰੀ 2017 ਵਿੱਚ ਕੀਤੀ ਸੀ |

Related Post