ਜੈਸਮੀਨ ਸੈਂਡਲਾਸ ਨੇ ਗਾਣੇ ‘ਚੁੰਨੀ ਬਲੈਕ’ ਦੀ ਸ਼ੂਟਿੰਗ ਦੌਰਨ ਕੀਤੀਆਂ ਖੂਬ ਕਲੋਲਾਂ, ਬੀਹਾਈਂਡ ਦਾ ਸੀਨ ਦੀ ਵੀਡੀਓ ਹੋਈ ਵਾਇਰਲ

By  Rupinder Kaler September 27th 2019 01:27 PM

ਜੈਸਮੀਨ ਸੈਂਡਲਾਸ ਦਾ ਨਵਾਂ ਗਾਣਾ ‘ਚੁੰਨੀ ਬਲੈਕ’ ਪੰਜਾਬੀ ਮਿਊਜ਼ਿਕ ਸੁਨਣ ਵਾਲਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । ਗਾਣੇ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਇਸ ਸਭ ਦੇ ਚਲਦੇ ਏਨੀਂ ਦਿਨੀਂ ਇਸ ਗਾਣੇ ਦੀ ਬੀਹਾਈਂਡ ਦਾ ਸੀਨ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ।

https://www.instagram.com/p/B2yhjuIAK_h/

ਇਸ ਵੀਡੀਓ ਵਿੱਚ ਜੈਸਮੀਨ ਸੈਂਡਲਾਸ ਸ਼ੂਟਿੰਗ ਦੌਰਾਨ ਆਪਣੀ ਟੀਮ ਨਾਲ ਖੂਬ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਗਾਣੇ ਨੂੰ ਤਿਆਰ ਕਰਨ ਲਈ ਕਿੰਨੀ ਮਿਹਨਤ ਕਰਨੀ ਪਈ ਹੈ ।

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਜੈਸਮੀਨ ਸੈਂਡਲਾਸ ਦੇ ਨਾਲ ਇਸ ਗਾਣੇ ਵਿੱਚ ਰਣਬੀਰ ਗਰੇਵਾਲ ਨੇ ਵੀ ਆਪਣੀ ਆਵਾਜ਼ ਦਿੱਤੀ ਹੈ । ਗਾਣੇ ਦੇ ਬੋਲ ਵੀ ਰਣਬੀਰ ਗਰੇਵਾਲ ਨੇ ਹੀ ਲਿਖੇ ਹਨ ਜਦੋਂ ਕਿ ਗੀਤ ਨੂੰ ਮਿਊਜ਼ਿਕ ਸ਼ਰਨ ਸ਼ੇਰਗਿੱਲ ਨੇ ਦਿੱਤਾ ਹੈ । ਜੈਸਮੀਨ ਸੈਂਡਲਾਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਸਿੰਗਲ ਟਰੈਕ ਤੇ ਦੋਗਾਣੇ ਦਿੱਤੇ ਹਨ, ਜਿਹੜੇ ਕਿ ਡੀਜੇ ਦੀ ਸ਼ਾਨ ਬਣੇ ਹੋਏ ਹਨ ।

https://www.instagram.com/p/B2ZMIElAs1B/

Related Post