ਜੈਸਮੀਨ ਸੈਂਡਲਾਸ ਅਮਰ ਸਿੰਘ ਚਮਕੀਲਾ ਦੇ ਗਾਣੇ ‘ਪਹਿਲੇ ਲਲਕਾਰੇ’ ਨੂੰ ਨਵੇਂ ਰੂਪ ਕਰੇਗੀ ਪੇਸ਼ …!
Rupinder Kaler
December 30th 2019 11:36 AM --
Updated:
December 30th 2019 11:37 AM
ਜੈਸਮੀਨ ਸੈਂਡਲਾਸ ਨਵੇਂ ਸਾਲ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫਾ ਦੇਣ ਜਾ ਰਹੀ ਹੈ । ਜੈਸਮੀਨ ਸੈਂਡਲਾਸ ਦਾ ਇਹ ਤੋਹਫਾ ਉਹਨਾਂ ਲੋਕਾਂ ਲਈ ਖ਼ਾਸ ਹੋਵੇਗਾ ਜਿਹੜੇ ਅਮਰ ਸਿੰਘ ਚਮਕੀਲਾ ਦੇ ਗਾਣੇ ਸੁਣਦੇ ਹਨ । ਜੈਸਮੀਨ ਸੈਂਡਲਾਸ ਚਮਕੀਲਾ ਦੇ ਗਾਣੇ ‘ਪਹਿਲੇ ਲਲਕਾਰੇ’ ਨੂੰ ਨਵੇਂ ਰੂਪ ਵਿੱਚ ਪੇਸ਼ ਕਰਨ ਜਾ ਰਹੀ ਹੈ । ਇਸ ਗਾਣੇ ਨੂੰ ਜੈਸਮੀਨ ਆਪਣੀ ਆਵਾਜ਼ ਵਿੱਚ ਰਿਲੀਜ਼ ਕਰੇਗੀ ਜਿਸ ਦੀ ਜਾਣਕਾਰੀ ਜੈਸਮੀਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਦਿੱਤੀ ਹੈ ।