ਜੈਸਮੀਨ ਸੈਂਡਲਸ ਨੇ ਗੈਰੀ ਸੰਧੂ ਨੂੰ ਪੁੱਛਿਆ,ਤੂੰ ਮੈਨੂੰ ਕਿੰਨ੍ਹਾਂ ਪਿਆਰ ਕਰਦੈਂ ਤਾਂ ਸੁਣੋ ਕੀ ਦਿੱਤਾ ਗੈਰੀ ਨੇ ਜਵਾਬ !! (ਵੀਡੀਓ)

By  Gourav Kochhar June 18th 2018 06:03 AM

ਜੈਸਮੀਨ ਸੈਂਡਲਸ ਅਤੇ ਗੈਰੀ ਸੰਧੂ ਬਾਰੇ ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਹਨ ।ਸੋਸ਼ਲ ਮੀਡਿਆ ‘ਤੇ ਚਰਚਾ ‘ਚ ਰਹਿਣ ਵਾਲੀ ਇਹ ਗਾਇਕ ਜੋੜੀ ਬਾਰੇ ਪਹਿਲਾਂ ਕਈ ਵੀਡਿਓ ਵਾਇਰਲ ਹੋ ਚੁੱਕੀਆਂ ਹਨ ਇਸ ਵਾਰ ਫਿਰ ਸੋਸ਼ਲ ਮੀਡਿਆ ਦੇ ਪਲੈਟਫਾਰਮ ਇੰਸਟਾਗ੍ਰਾਮ ‘ਤੇ ਉਨ੍ਹਾਂ ਦੀ ਵੀਡਿਓ ਸਾਹਮਣੇ ਆਈ ਹੈ। ਵੀਡਿਓ ਵਿੱਚ ਲੱਗ ਰਿਹਾ ਹੈ ਕਿ ਜੈਸਮੀਨ ਇਸ ਗੱਲ ਤੋਂ ਅਨਜਾਣ ਹੈ ਕਿ ਗੈਰੀ ਸੰਧੂ Garry Sandhu ਉਸਦੀ ਵੀਡਿਓ ਬਣਾ ਰਿਹਾ ਹੈ | ਉਹ ਉਸਨੂੰ ਪੁੱਛ ਰਹੀ ਹੈ ਕਿ ਗੈਰੀ ਉਸ ਨੂੰ ਕਿੰਨਾ ਪਿਆਰ ਕਰਦਾ ਹੈ? ਗੈਰੀ ਦੇ ਕਹਿਣ ‘ਤੇ ਕਿ ਉਹ ਉਸਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ | ਜੈਸਮਿਨ ਉਸਨੂੰ ਸੁਆਲ ਕਰਦੀ ਹੈ ਕਿ 10 ਕਿਲੋ ਦੇ ਹਿਸਾਬ ਨਾਲ ਕਿ 20 ਕਿਲੋ ਜਿੰਨਾ, ਤਾਂ ਗੈਰੀ ਉਸਨੂੰ ਕਹਿੰਦਾ ਹੈ ਕਿ ਉਹ ਉਸਨੂੰ 350 ਕਿਲੋ ਦੇ ਹਿਸਾਬ ਨਾਲ ਪਿਆਰ ਕਰਦਾ ਹੈ |

jasmine-garry

https://www.instagram.com/p/BkCk_lynXZw/?utm_source=ig_embed

jasmine-garry

ਜੈਸਮਿਨ Jasmine Sandlas ਨੂੰ ਜਦੋਂ ਉਹ ਆਖਦਾ ਹੈ ਕਿ ਦਰਸ਼ਕਾਂ ਨੂੰ ਚੈਨਲ ਸਬਸਕਾਰੀਬ ਬਾਰੇ ਕਹੇ ਤਾਂ ਉਸਨੂੰ ਓਦੋਂ ਪਤਾ ਲੱਗਦਾ ਹੈ ਕਿ ਗੈਰੀ Garry Sandhu ਉਸਦੀ ਵੀਡਿਓ ਬਣਾ ਰਿਹਾ ਹੈ। ਉਹ ਹੈਰਾਨ ਹੋ ਕੇ ਆਪਣੇ ਦਰਸਕਾਂ ਨੂੰ ਮਿਊਜ਼ਿਕ ਕੰਪਨੀ ਨੂੰ ਸਬਸਕਰਾਈਬ ਕਰਨ ਲਈ ਆਖ ਰਹੀ ਹੈ। ਇੰਸਟਾਗ੍ਰਾਮ ‘ਤੇ ਅਪਲੋਡ ਹੋਈ ਇਸ ਵੀਡਿਓ ਦੇ ਹੇਠਾਂ ਇਸ ਗਾਇਕ ਜੋੜੀ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸੇ ਮੀਡੀਆ ਰਿਕਾਰਡ ਵੱਲੋਂ ਜੈਸਮੀਨ ਦਾ ਨਵਾਂ ਗਾਣਾ ‘ਸਿਪ ਸਿਪ’ ਰਿਲੀਜ਼ ਹੋਇਆ ਹੈ ਜੋ ਕਿ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ।

jasmine sandlas

Related Post