ਗਾਇਕਾ ਜੈਸਮੀਨ ਸੈਂਡਲਾਸ ਨੂੰ ਹੈ ਇਹ ਮਾੜੀ ਆਦਤ, ਵੀਡੀਓ ਸ਼ੇਅਰ ਕਰਕੇ ਕੀਤਾ ਖੁਲਾਸਾ

By  Rupinder Kaler November 28th 2019 12:15 PM

ਗਾਇਕਾ ਜੈਸਮੀਨ ਸੈਂਡਲਾਸ ਆਪਣੇ ਗੀਤਾਂ ਨਾਲ ਹਰ ਇੱਕ ਦਾ ਦਿਲ ਚੋਰੀ ਕਰ ਲੈਂਦੀ ਹੈ, ਇਸ ਦਾ ਖੁਲਾਸਾ ਉਹਨਾਂ ਵੱਲੋਂ ਸ਼ੇਅਰ ਕੀਤੀ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ । ਜੈਸਮੀਨ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਵਿੱਚ ਉਹ ਆਪਣੇ ਬਚਪਨ ਦੀ ਇੱਕ ਆਦਤ ਦਾ ਖੁਲਾਸਾ ਕਰ ਰਹੀ ਹੈ । ਵੀਡੀਓ ਵਿੱਚ ਜੈਸਮੀਨ ਦੱਸਦੀ ਹੈ ਕਿ ‘ਉਸ ਨੂੰ ਬਚਪਨ ਵਿੱਚ ਅਮਰੂਦ ਚੋਰੀ ਕਰਕੇ ਖਾਣ ਦੀ ਆਦਤ ਸੀ ।

https://www.instagram.com/p/B4mL8lFgaHu/

ਉਹ ਅਕਸਰ ਆਪਣੀ ਸਾਇੰਸ ਦੀ ਅਧਿਆਪਕਾ ਦੇ ਘਰ ਵਿੱਚ ਲੱਗੇ ਅਮਰੂਦ ਦੇ ਬੂਟੇ ਤੋਂ ਚੋਰੀ ਅਮਰੂਦ ਤੋੜ ਕੇ ਖਾਂਦੀ ਸੀ । ਜੈਸਮੀਨ ਦੀ ਇਸ ਆਦਤ ਕਰਕੇ ਉਸ ਦੇ ਘਰਦਿਆਂ ਨੂੰ ਕਈ ਵਾਰ ਸ਼ਿਕਾਇਤ ਵੀ ਮਿਲੀ ਪਰ ਉਸ ਦੀ ਇਹ ਆਦਤ ਗਈ ਨਹੀਂ ।

https://www.instagram.com/p/B4IeHpsA4IX/

ਜੈਸਮੀਨ ਦੱਸਦੀ ਹੈ ਕਿ ਇਹ ਆਦਤ ਹਰ ਤਰ੍ਹਾਂ ਦੀ ਸ਼ਿਕਾਇਤਾਂ ਦੇ ਬਾਵਜੂਦ ਗਈ ਨਹੀਂ, ਇਹ ਆਦਤ ਲਗਾਤਾਰ ਵੱਧਦੀ ਗਈ ਤੇ ਇਹ ਆਦਤ ਉਸ ਨੂੰ ਅੱਜ ਵੀ ਹੈ । ਪਹਿਲਾਂ ਉਹ ਅਮਰੂਦ ਚੋਰੀ ਕਰਦੀ ਸੀ ਤੇ ਅੱਜ-ਕੱਲ੍ਹ ਲੋਕਾਂ ਦੇ ਦਿਲ ਚੋਰੀ ਕਰਦੀ ਹੈ’ । ਜੈਸਮੀਨ ਦੀ ਇਹ ਗੱਲ ਸੱਚ ਵੀ ਹੈ ਕਿਉਂਕਿ ਉਸ ਦਾ ਹਰ ਗਾਣਾ ਲੋਕਾਂ ਦਾ ਦਿਲ ਜਿੱਤ ਲੈਂਦਾ ਹੈ । ਹਰ ਗਾਣਾ ਸੂਪਰ ਹਿੱਟ ਹੁੰਦਾ ਹੈ ।

https://www.instagram.com/p/B5XONjYgUkG/

Related Post