ਜਦੋਂ ਸੜਕ 'ਤੇ ਮਸਤੀ ਕਰਨ ਲੱਗੀ ਜੈਸਮੀਨ ਸੈਂਡਲਾਸ ,ਵੀਡਿਓ ਕੀਤਾ ਸਾਂਝਾ 

By  Shaminder September 8th 2018 12:32 PM

ਜੈਸਮੀਨ ਸੈਂਡਲਾਸ Jasmine Sandlas ਨੇ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਜਿਸ 'ਚ ਉਹ ਰਾਤ ਦੇ ਸਮੇਂ ਸੜਕ 'ਤੇ ਮਸਤੀ Fun ਕਰਦੀ ਨਜ਼ਰ ਆ ਰਹੀ ਹੈ ।ਜੈਸਮੀਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਉਹ ਇਸ ਦੁਨੀਆ ਦੀ ਸਭ ਤੋਂ ਖੁਸ਼ ਕੁੜ੍ਹੀ ਹੈ । ਮਸਤੀ ਦੇ ਮੂਡ 'ਚ ਜੈਸਮੀਨ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ ।

https://www.instagram.com/p/BndZ4ssHSh7/?hl=en&taken-by=jasminesandlas

ਤੁਹਾਨੂੰ ਦੱਸ ਦਈਏ ਕਿ ਜੈਸਮੀਨ ਅਕਸਰ ਆਪਣੇ ਮਸਤੀ ਭਰੇ ਅੰਦਾਜ਼ ਦੇ ਵੀਡਿਓ ਸਾਂਝੇ ਕਰਦੀ ਰਹਿੰਦੀ ਹੈ ।ਬੇਬਾਕ ਅਤੇ ਖੁੱਲ੍ਹੇ ਸੁਭਾਅ ਲਈ ਜਾਣੀ ਜਾਂਦੀ ਜੈਸਮੀਨ ਦੇ ਸੋਸ਼ਲ ਮੀਡੀਆ 'ਤੇ ਕਈ ਬਿਲੀਅਨ ਫੈਨਸ ਹਨ । ਉਸਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਨੇ । ਜਿਨ੍ਹਾਂ 'ਚ 'ਸਿੱਪ ਸਿੱਪ ',  'ਲੱਡੂ' ਅਤੇ ਹੋਰ ਕਈ ਉਸ ਨੇ ਗਾਏ ਹਨ ਜੋ ਸਰੋਤਿਆਂ ਦੇ ਦਿਲਾਂ ਨੂੰ ਟੁੰਬਦੇ ਨੇ । ਇਸ ਤੋਂ ਇਲਾਵਾ ਉਸ ਨੇ ਗੈਰੀ ਸੰਧੂ ਨਾਲ ਦੋਗਾਣਾ ਗੀਤ ਵੀ ਗਾਏ ਨੇ । ਜਿਨ੍ਹਾਂ ਨੂੰ ਸਰੋਤਿਆਂ ਨੇ ਕਾਫੀ ਪਸੰਦ ਕੀਤਾ ਹੈ ।

jasmine sandlas

'ਵੈਪਨ' ਉਨ੍ਹਾਂ ਚੋਂ ਇੱਕ ਹੈ ਅਤੇ ਇਸ ਵੈਪਨ ਨਾਲ ਉਨ੍ਹਾਂ ਨੇ ਆਪਣੇ  ਫੈਨਸ ਨੂੰ ਕੀਲਿਆ ਹੈ । ਇਹੀ ਨਹੀਂ 'ਹੁਸਨ ਮੁਕਾਬਾਲਾ' , 'ਪੰਜਾਬੀ ਮੁਟਿਆਰਾਂ' ਸਣੇ ਹੋਰ ਕਈ ਗੀਤ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਨੇ । ਸਮੇਂ ਦੀਆਂ ਪੈੜਾਂ ਨਾਲ ਪੁਲ੍ਹਾਂਘਾ ਪੱਟਣ ਵਾਲੀ ਇਸ ਮੁਟਿਆਰ ਨੇ ਜਿੱਥੇ ਆਪਣੀ ਅਵਾਜ਼ 'ਚ ਆਧੁਨਿਕ ਗਾਇਕੀ ਦੇ ਰੰਗਾਂ ਨੂੰ ਅਪਣਾਇਆ ਹੈ ,ਉੱਥੇ ਹੀ ਪੁਰਾਣੇ ਗੀਤਾਂ ਨੂੰ ਵੀ ਆਪਣੀ ਅਵਾਜ਼ ਦਿੱਤੀ ਹੈ । ਜਿਸ ਨੂੰ ਸਰੋਤਿਆਂ ਨੇ ਕਾਫੀ ਪਸੰਦ ਕੀਤਾ ਹੈ ।

Related Post