ਤਬਲੇ ਦੀ ਤਾਲ 'ਤੇ ਜੈਸਮੀਨ ਦਾ ਗੀਤ 'ਪੱਟ ਲੈ ਗਿਆ' 

By  Shaminder October 4th 2018 07:44 AM

ਜੈਸਮੀਨ ਸੈਂਡਲਾਸ ਨੇ ਆਪਣੇ ਨਵੇਂ ਗੀਤ 'ਪੱਟ ਲੈ ਗਿਆ' ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤਬਲੇ ਦੇ ਮੇਲ ਨਾਲ ਇਸ ੇ ਇਸ ਗੀਤ ਦੀ ਮੇਕਿੰਗ ਕੀਤੀ ਗਈ  ਹੈ । ਜੈਸਮੀਨ ਨੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਖੁਸ਼ੀ ਜਤਾਈ ਹੈ।ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ਅਤੇ ਵੱਡੀ ਗਿਣਤੀ 'ਚ ਇਸ ਗੀਤ ਨੂੰ ਲੋਕਾਂ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ ।

ਹੋਰ ਵੇਖੋ : ਜਦੋਂ ਸੜਕ ‘ਤੇ ਮਸਤੀ ਕਰਨ ਲੱਗੀ ਜੈਸਮੀਨ ਸੈਂਡਲਾਸ ,ਵੀਡਿਓ ਕੀਤਾ ਸਾਂਝਾ

https://www.instagram.com/p/BogHgfWnI21/?hl=en&taken-by=jasminesandlas

ਜੈਸਮੀਨ ਸੈਂਡਲਾਸ ਦੇ ਇਸ ਵੀਡਿਓ ਨੂੰ ਕਈ ਲੋਕਾਂ ਨੇ ਪਸੰਦ ਕੀਤਾ ਹੈ ਅਤੇ ਕਈ ਲੋਕਾਂ ਕਮੈਂਟ ਵੀ ਕਰ ਰਹੇ ਨੇ । ਢੋਲਕ ਦੀ ਤਾਲ ਨਾਲ ਉਨ੍ਹਾਂ ਦੇ ਇਸ ਗੀਤ ਨੂੰ ਬਹੁਤ ਹੀ ਖੂਬਸੂਰਤੀ ਨਾਲ ਇਸ ਵੀਡਿਓ 'ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਇਸ ਗੀਤ ਨੂੰ ਬਹੁਤ ਹੀ ਖੂਬਸੂਰਤੀ ਨਾਲ ਜੈਸਮੀਨ ਨੇ ਗਾਇਆ ਹੈ ਅਤੇ ਉਸ ਤੋਂ ਵੀ ਵੱਧ ਖੂਬਸੂਰਤੀ ਨਾਲ ਇਸ ਦਾ ਵੀਡਿਓ ਰੋਸਲੀਨ ਸੈਂਡਲਾਸ ਦੀ ਰਹਿਨੁਮਾਈ 'ਚ ਤਿਆਰ ਕੀਤਾ ਗਿਆ ਹੈ ।

Jasmine Sandlas

ਇਸ ਗੀਤ ਦੇ ਬੋਲ ਰਣਬੀਰ ਗਰੇਵਾਲ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਸੁਖਜਿੰਦ ਨੇ ।ਇਸ ਗੀਤ ਨੂੰ ਬਹੁਤ ਹੀ ਖੂਬਸੂਰਤੀ ਨਾਲ ਜੈਸਮੀਨ ਨੇ ਗਾਇਆ ਹੈ ,ਪਰ ਉਨ੍ਹਾਂ ਦੇ ਇਸ ਪ੍ਰਸ਼ੰਸਕ ਨੇ ਤਬਲੇ ਦੀ ਤਾਲ 'ਤੇ ਇਸ ਗੀਤ ਨੂੰ ਬੜੇ ਹੀ ਬਿਹਤਰੀਨ ਢੰਗ ਨਾਲ ਪੇਸ਼ ਕੀਤਾ ਹੈ । ਜਿਸ ਨੂੰ ਖੁਦ ਜੈਸਮੀਨ ਨੇ ਵੀ ਬਹੁਤ ਪਸੰਦ ਕੀਤਾ ਹੈ ।ਜੈਸਮੀਨ ਸੈਂਡਲਾਸ ਸ ਸਮੇਂ-ਸਮੇਂ 'ਤੇ ਆਪਣੇ ਵੀਡਿਓ ਸਾਂਝੇ ਕਰਦੀ ਰਹਿੰਦੀ ਅਤੇ ਆਪਣੇ ਫੈਨਸ ਨੂੰ ਆਪਣੇ ਨਵੇਂ ਗੀਤਾਂ ਅਤੇ ਫਿਲਮਾਂ ਬਾਰੇ ਜਾਣਕਾਰੀ ਦਿੰਦੀ ਰਹਿੰਦੀ ਹੈ ।

Jasmine Sandlas

 

Related Post