ਜੈਸਮੀਨ ਸੈਂਡਲਾਸ ਆਪਣੇ ਭੈਣ ਭਰਾਵਾਂ ਨਾਲ ਲੈ ਰਹੇ ਵਿਹਲੇ ਸਮੇਂ ਦਾ ਅਨੰਦ, ਇਸ ਜਗ੍ਹਾ ਨਾਲ ਜੁੜੀਆਂ ਹਨ ਖ਼ਾਸ ਯਾਦਾਂ

By  Shaminder April 4th 2020 02:22 PM

ਜੈਸਮੀਨ ਸੈਂਡਲਾਸ ਆਪਣੇ ਵਿਹਲੇ ਸਮੇਂ ਦਾ ਅਨੰਦ ਲੈ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਭੈਣ ਭਰਾਵਾਂ ਨਾਲ ਵਿਹਲੇ ਸਮੇਂ ਦਾ ਅਨੰਦ ਲੈ ਰਹੇ ਹਨ । ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ “ਪਹਿਲੇ ਵੀਡੀਓ ਦੇ ਅੰਤ ‘ਚ ਮੇਰੇ ਭਰਾਵਾਂ ਦਾ ਸਾਹਮਣਾ ਹੋਣ ਕਰਕੇ ਸਾਨੂੰ ਇੱਕ ਨਵੀਂ ਵੀਡੀਓ ਬਨਾਉਣੀ ਪਈ ।

https://www.instagram.com/p/B-hgZptgQtO/

ਮੇਰੀ ਭੈਣ ਇੱਕ ਬਿਹਤਰੀਨ ਨਿਰਦੇਸ਼ਕ ਹੈ।ਅਸੀਂ ਹਰ ਵਾਰ ਗਰਮੀਆਂ ਕੈਲਫੋਰਨੀਆ ਵਿੱਚ ਆਪਣੀ ਪਸੰਦੀਦਾ ਨਦੀ ਦੇ ਕਿਨਾਰੇ ‘ਤੇ ਬਿਤਾਉਂਦੇ ਹਾਂ । ਇਸ ਧਰਤੀ ਨਾਲ ਮੇਰੇ ਜੀਵਨ ਦੀਆਂ ਸਭ ਤੋਂ ਵਧੀਆ ਯਾਦਾਂ ਜੁੜੀਆਂ ਹੋਈਆਂ ਹਨ” । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੈਸਮੀਨ ਆਪਣੇ ਭਰਾ ਅਤੇ ਭੈਣਾਂ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਸਾਰੇ ਖੁਸ਼ ਵਿਖਾਈ ਦੇ ਰਹੇ ਹਨ ।

https://www.instagram.com/p/B-FFbrrAjl3/

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪਹਿਲੇ ਗਾਣੇ ‘ਮੁਸਕਾਨ’ ਨੂੰ ਲਿਖਣ ਵਾਲੇ ਗੀਤਕਾਰ ਦੇ ਨਾਲ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ । ਜੈਸਮੀਨ ਸੈਂਡਲਾਸ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਗੈਰੀ ਸੰਧੂ ਦੇ ਨਾਲ ਉਨ੍ਹਾਂ ਦੀ ਕਾਫੀ ਵਧੀਆ ਟਿਊਨਿੰਗ ਹੈ ।ਪਿਛਲੇ ਕੁਝ ਸਮੇਂ ਤੋਂ ਇਹ ਜੋੜੀ ਕਾਫੀ ਚਰਚਾ ‘ਚ ਰਹੀ ਹੈ । ਪਰ ਹੁਣ ਇਹ ਜੋੜੀ ਕਾਫੀ ਸਮੇਂ ਤੋਂ ਇੱਕ ਦੂਜੇ ਤੋਂ ਦੂਰੀ ਬਣਾਏ ਹੋਏ ਹੈ ।

Related Post