ਜਦੋਂ ਸਪੀਚਲੈੱਸ ਹੋ ਗਈ ਜੈਸਮੀਨ ਸੈਂਡਲਾਸ ਦੀ ਮਾਂ ,ਜੈਸਮੀਨ ਨੇ ਵੀਡਿਓ ਇੰਸਟਾਗ੍ਰਾਮ 'ਤੇ ਕੀਤਾ ਸਾਂਝਾ 

By  Shaminder September 4th 2018 05:33 AM

ਬੱਚੇ ਭਾਵੇਂ ਕਿੰਨੇ ਵੀ ਵੱਡੇ ਹੋ ਜਾਣ ਪਰ ਉਹ ਮਾਤਾ ਪਿਤਾ ਲਈ ਹਮੇਸ਼ਾ ਬੱਚੇ ਹੀ ਰਹਿੰਦੇ ਨੇ ।ਉਨ੍ਹਾਂ ਦੇ ਬੱਚੇ ਕੀ ਕਰਦੇ ਨੇ ,ਕਿੱਥੇ ਜਾਂਦੇ ਨੇ ਹਰ ਚੀਜ਼ ਦਾ ਖਿਆਲ ਮਾਪਿਆਂ ਨੂੰ ਰਹਿੰਦਾ ਹੈ । ਮਾਪੇ ਭਾਵੇਂ ਕਿਸੇ ਸੇਲੀਬਰੇਟੀ ਦੇ ਹੋਣ ਜਾਂ ਫਿਰ ਆਮ ਵਿਅਕਤੀ ਦੇ ,ਮਾਪਿਆਂ ਨੂੰ ਆਪਣੇ ਬੱਚਿਆਂ ਦਾ ਖਿਆਲ ਹਰ ਵਕਤ ਰਹਿੰਦਾ ਹੈ।ਜੈਸਮੀਨ ਸੈਂਡਲਾਸ Jasmine Sandlas ਦੀ ਮਾਂ ਵੀ ਉਸਦਾ ਖਿਆਲ ਇਸੇ ਤਰ੍ਹਾਂ ਰੱਖਦੀ ਹੈ। ਜੈਸਮੀਨ ਸੈਂਡਲੈਸ ਨੇ ਆਪਣੀ ਮਾਂ ਦਾ ਇੱਕ ਵੀਡਿਓ Video ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ਜਿਸ 'ਚ ਉਹ ਜੈਸਮੀਨ ਦੀ ਸਨੈਪਚੈਟ ਪੜਦੀ ਨਜ਼ਰ ਆ ਰਹੀ ਹੈ ।

https://www.instagram.com/p/BnQdaFNnviP/?hl=en&taken-by=jasminesandlas

ਪਰ ਉਸੇ ਵੇਲੇ 'ਜੈਸਮੀਨ ਸੈਂਡਲਾਸ ਕਹਿੰਦੀ ਹੈ ਕਿ ਮੰਮੀ ਤੁਸੀਂ ਮੇਰੇ ਨੰਬਰ ਵਨ ਫੈਨ ਹੋ,ਮੈਂ ਤੁਹਾਡੇ ਸਾਹਮਣੇ ਬੈਠੀ ਹਾਂ ਪਰ ਤੁਸੀ ਮੇਰੀ ਹੀ ਸਨੈਪਚੈਟ ਪੜ੍ਹ ਰਹੇ ਹੋ ਜੈਸਮੀਨ ਕਹਿੰਦੀ ਹੈ ਕਿ ਤੁਸੀਂ ਸੋਚਿਆ ਹੋਣਾ ਕਿ ਮੈਨੂੰ ਕਿਹੜਾ ਕੋਈ ਵੇਖ ਰਿਹਾ ਹੋਣਾ ਅਤੇ ਮੈਂ ਜਾ ਕੇ ਸਨੈਪਚੈਟ ਵੇਖਾਂ' ਜਿਸ ਤੋਂ ਬਾਅਦ ਜੈਸਮੀਨ ਦੇ ਮਾਤਾ ਜੀ ਕੁਝ ਬੋਲ ਨਹੀਂ ਪਾਉਂਦੇ

Jasmine Sandlas

ਜਿਸ ਤੋਂ ਬਾਅਦ ਜੈਸਮੀਨ ਕਹਿੰਦੀ ਹੈ ਕਿ 'ਮੰਮੀ ਤੁਸੀਂ ਸਪੀਚਲੈੱਸ ਕਿਉਂ ਹੋ ਗਏ 'ਜਿਸ ਤੋਂ ਬਾਅਦ ਜਿੱਥੇ ਜੈਸਮੀਨ ਅਤੇ ਉਨ੍ਹਾਂ ਦੀ ਮਾਂ ਖਿੜਖਿੜਾ ਕੇ ਹੱਸ ਪੈਂਦੇ ਹਨ । ਇੰਸਟਾਗਰਾਮ 'ਤੇ ਇਸ ਵੀਡਿਓ ਨੂੰ ਹੁਣ ਤੱਕ ਜੈਸਮੀਨ ਦੇ ਕਈ ਪ੍ਰਸ਼ੰਸਕਾਂ ਨੇ ਪਸੰਦ ਕੀਤਾ ਹੈ ਅਤੇ ਕਈਆਂ ਨੇ ਮਾਂ –ਧੀ ਦੇ ਇਸ ਵੀਡਿਓ 'ਤੇ ਕਮੈਂਟ ਵੀ ਕੀਤੇ ਨੇ ।

jasmine sandlas

Related Post